ਭਾਰਤ ‘ਚ ਚੀਤਿਆਂ ਦੇ ਆਉਣ ਮਗਰੋਂ ਇਸ ਮਾਮਲੇ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਭਾਰਤ ਜੋੜੋ ਯਾਤਰਾ ‘ਤੇ ਗਏ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਟਵੀਟ ਕਰਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਲਿਖਿਆ- 8 ਚੀਤੇ ਆ ਗਏ, ਹੁਣ ਦੱਸੋ 8 ਸਾਲਾਂ ‘ਚ 16 ਕਰੋੜ ਨੌਕਰੀਆਂ ਕਿਉਂ ਨਹੀਂ ਆਈਆਂ? ਨੌਜਵਾਨਾਂ ਦੀ ਹੈ ਲਲਕਾਰ, ਲੈ ਕੇ ਰਹਿਣਗੇ ਰੁਜ਼ਗਾਰ। #ਰਾਸ਼ਟਰੀ_ਬੇਰੁਜ਼ਗਾਰ_ ਦਿਵਸ। ਦੱਸਣਯੋਗ ਹੈ ਕਿ ਕਾਂਗਰਸ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ‘ਰਾਸ਼ਟਰੀ ਬੇਰੁਜ਼ਗਾਰ ਦਿਵਸ’ ਵਜੋਂ ਮਨਾ ਰਹੀ ਹੈ। ਇਸ ਦੇ ਨਾਲ ਹੀ ਸਪਾ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੇ ਵੀ ਟਵੀਟ ਕਰਕੇ ਮਜ਼ਾਕ ਉਡਾਇਆ ਹੈ।
8 चीते तो आ गए, अब ये बताइए,
8 सालों में 16 करोड़ रोज़गार क्यों नहीं आए?युवाओं की है ललकार, ले कर रहेंगे रोज़गार।#राष्ट्रीय_बेरोजगार_दिवस pic.twitter.com/QEFUF90lkm
— Rahul Gandhi (@RahulGandhi) September 17, 2022
ਅਖਿਲੇਸ਼ ਨੇ ਲਿਖਿਆ – ਹਰ ਕੋਈ ਗਰਜਣ ਦਾ ਇੰਤਜ਼ਾਰ ਕਰ ਰਿਹਾ ਸੀ… ਪਰ ਇਹ ਬਿੱਲੀ ਦੀ ਮਾਸੀ ਦਾ ਪਰਿਵਾਰ ਨਿਕਲਿਆ। ਤਿੰਨ ਦਿਨ ਪਹਿਲਾਂ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਭਾਰਤ ਵਿੱਚ ਚੀਤਿਆਂ ਦੀ ਆਮਦ ਨੂੰ ਲੈ ਕੇ ਪੀਐਮ ਮੋਦੀ ਦਾ ਮਜ਼ਾਕ ਉਡਾਇਆ ਸੀ। ਓਵੈਸੀ ਨੇ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਅਸੀਂ ਦੇਸ਼ ਵਿੱਚ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ ਤਾਂ ਮੋਦੀ ਚੀਤੇ ਨੂੰ ਵੀ ਪਿੱਛੇ ਛੱਡ ਦਿੰਦੇ ਹਨ। ਚੀਨ ਬਾਰੇ ਸਵਾਲ ਪੁੱਛੇ ਜਾਣ ‘ਤੇ ਉਹ ਚੀਤੇ ਨਾਲੋਂ ਵੀ ਤੇਜ਼ ਦੌੜਦੇ ਹਨ। ਅਜਿਹੇ ਵਿੱਚ ਉਹ ਕਾਫ਼ੀ ਤੇਜ਼ ਹਨ। ਉਹ ਬੋਲਣ ਵਿਚ ਵੀ ਬਹੁਤ ਤੇਜ਼ ਹਨ। ਅਸੀਂ ਉਨ੍ਹਾਂ ਨੂੰ ਥੋੜ੍ਹਾ ਹੌਲੀ ਹੋਣ ਲਈ ਕਹਿ ਰਹੇ ਹਾਂ।