ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਅਕਸਰ ਹੀ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਹੁੰਦੇ ਰਹਿੰਦੇ ਨੇ ਪਰ ਹੁਣ ਇਹ ਸਵਾਲ ਉਨ੍ਹਾਂ ਦੇ ਮਾਂ ਸੋਨੀਆ ਗਾਂਧੀ ਨੂੰ ਪੁੱਛਿਆ ਗਿਆ ਹੈ, ਦਰਅਸਲ ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਔਰਤਾਂ ਨਾਲ ਆਪਣੀ ਮੁਲਾਕਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਇੱਕ ਔਰਤ ਸੋਨੀਆ ਗਾਂਧੀ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਉਨ੍ਹਾਂ ਦੇ ਕੰਨ ‘ਚ ਰਾਹੁਲ ਦੇ ਵਿਆਹ ਬਾਰੇ ਸਵਾਲ ਕਰਦੀ ਹੈ। ਇਸ ‘ਤੇ ਸੋਨੀਆ ਗਾਂਧੀ ਜਵਾਬ ਦਿੰਦੇ ਨੇ ਕਿ ਤੁਸੀ ਕੁੜੀ ਤਾਂ ਲੱਭੋ ਤੇ ਇਸ ਮਗਰੋਂ ਸਾਰੇ ਹੱਸਣ ਲੱਗ ਪੈਂਦੇ ਨੇ।
ਰਾਹੁਲ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ- “ਮਾਂ, ਪ੍ਰਿਅੰਕਾ ਅਤੇ ਮੇਰੇ ਲਈ, ਕੁਝ ਖਾਸ ਮਹਿਮਾਨਾਂ ਦੇ ਨਾਲ ਇੱਕ ਯਾਦਗਾਰ ਦਿਨ! ਸੋਨੀਪਤ ਦੀਆਂ ਕਿਸਾਨ ਭੈਣਾਂ ਦੇ ਦਿੱਲੀ ਦਰਸ਼ਨ, ਉਨ੍ਹਾਂ ਨਾਲ ਘਰ ਵਿੱਚ ਰਾਤ ਦਾ ਖਾਣਾ, ਅਤੇ ਬਹੁਤ ਸਾਰੀਆਂ ਮਜ਼ੇਦਾਰ ਚੀਜ਼ਾਂ। ਇਕੱਠੇ ਅਣਮੁੱਲੇ ਤੋਹਫ਼ੇ ਪ੍ਰਾਪਤ ਕੀਤੇ – ਦੇਸੀ ਘਿਓ, ਮਿੱਠੀ ਲੱਸੀ, ਘਰ ਦਾ ਬਣਿਆ ਅਚਾਰ ਅਤੇ ਬਹੁਤ ਸਾਰਾ ਪਿਆਰ।” ਦੱਸ ਦੇਈਏ ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਵਾਲੀਆਂ ਔਰਤਾਂ ਉਹੀ ਹਨ ਜਿਨ੍ਹਾਂ ਨੂੰ ਰਾਹੁਲ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਮਦੀਨਾ ਪਿੰਡ ‘ਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਰਾਤ ਦਾ ਖਾਣਾ ਖਾਧਾ ਸੀ ਅਤੇ ਦਿੱਲੀ ਸਥਿਤ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ।
मां, प्रियंका और मेरे लिए एक यादगार दिन, कुछ खास मेहमानों के साथ!
सोनीपत की किसान बहनों का दिल्ली दर्शन, उनके साथ घर पर खाना, और खूब सारी मज़ेदार बातें।
साथ मिले अनमोल तोहफे – देसी घी, मीठी लस्सी, घर का अचार और ढेर सारा प्यार।
पूरा वीडियो यूट्यूब पर:https://t.co/2rATB9CQoz pic.twitter.com/8ptZuUSDBk
— Rahul Gandhi (@RahulGandhi) July 29, 2023