[gtranslate]

ਸੰਸਦ ‘ਚ ਗੂੰਜਿਆ ਸ਼ਹੀਦ ਕਿਸਾਨਾਂ ਦਾ ਮੁੱਦਾ, ਰਾਹੁਲ ਨੇ ਕਿਹਾ – ‘ਮੇਰੇ ਕੋਲ ਸਭ ਦੇ ਨਾਮ, ਮੁਆਵਜ਼ਾ ਦੇਵੇ ਸਰਕਾਰ’

rahul gandhi handed over the

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਮੁਆਵਜ਼ੇ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸ਼ਹੀਦ ਕਿਸਾਨਾਂ ਦੇ ਅੰਕੜੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਵੇ। ਰਾਹੁਲ ਗਾਂਧੀ ਨੇ ਕਿਹਾ, ਤੁਹਾਡੀ ਸਰਕਾਰ ਕਹਿ ਰਹੀ ਹੈ ਕਿ ਕੋਈ ਕਿਸਾਨ ਸ਼ਹੀਦ ਨਹੀਂ ਹੋਇਆ। ਜਾਂ ਤੁਹਾਡੇ ਕੋਲ ਕਿਸਾਨਾਂ ਦੇ ਨਾਮ ਨਹੀਂ ਹਨ। ਇਸ ਲਈ ਮੈਂ ਤੁਹਾਨੂੰ ਇਹ ਡੇਟਾ ਦੇਣਾ ਚਾਹੁੰਦਾ ਹਾਂ। ਰਾਹੁਲ ਗਾਂਧੀ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਇਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ। ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮੁਆਵਜ਼ਾ ਦਿੱਤਾ ਜਾਵੇ। ਰਾਹੁਲ ਗਾਂਧੀ ਨੇ ਕਿਹਾ, ਕਿਸਾਨ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ ਹਨ। PM ਮੋਦੀ ਨੇ ਦੇਸ਼ ਅਤੇ ਕਿਸਾਨਾਂ ਤੋਂ ਮੰਗੀ ਮਾਫੀ ਉਨ੍ਹਾਂ ਨੇ ਆਪਣੀ ਗਲਤੀ ਮੰਨੀ ਹੈ।

ਪਰ ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਪੁੱਛਿਆ ਗਿਆ ਕਿ ਅੰਦੋਲਨ ਵਿੱਚ ਕਿੰਨੇ ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ, ਤਾਂ ਉਨ੍ਹਾਂ ਕਿਹਾ, ਕੋਈ ਅੰਕੜਾ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ, ਪੰਜਾਬ ਸਰਕਾਰ ਨੇ 400 ਕਿਸਾਨਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। 152 ਕਿਸਾਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ। ਇਸ ਦੌਰਾਨ ਹਰਿਆਣਾ ਦੇ 70 ਕਿਸਾਨਾਂ ਦੀ ਵੀ ਇੱਕ ਲਿਸਟ ਸਾਡੇ ਕੋਲ ਹੈ। ਇਹ ਮੈਂ ਰਿਪੋਰਟ ਵਿੱਚ ਵੀ ਦੇਵਾਂਗਾ। ਰਾਹੁਲ ਗਾਂਧੀ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਉਹ ਮਿਲੇ ਜੋ ਉਨ੍ਹਾਂ ਦਾ ਹੱਕ ਹੈ। ਪੀਐਮ ਮੋਦੀ ਨੇ ਖੇਤੀ ਕਾਨੂੰਨਾਂ ਲਈ ਮੁਆਫੀ ਮੰਗੀ ਹੈ। ਹੁਣ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ।

Likes:
0 0
Views:
290
Article Categories:
India News

Leave a Reply

Your email address will not be published. Required fields are marked *