[gtranslate]

ਅਕਾਊਂਟ ਲੌਕ ਹੋਣ ‘ਤੇ ਭੜਕੇ ਰਾਹੁਲ ਗਾਂਧੀ ਵੀਡੀਓ ਜਾਰੀ ਕਰ ਕਿਹਾ- ‘ਟਵਿੱਟਰ ਪੱਖਪਾਤੀ, ਸਰਕਾਰ ਦੀ ਸੁਣਦਾ ਹੈ’

rahul gandhi attack on twitter

ਟਵਿੱਟਰ ਅਤੇ ਕਾਂਗਰਸ ਦਰਮਿਆਨ ਸ਼ੁਰੂ ਹੋਇਆ ਵਿਵਾਦ ਲਗਾਤਾਰ ਵੱਧਦਾ ਹੀ ਜਾਂ ਰਿਹਾ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ ਨੂੰ ਲਾਕ ਕਰਨ ਦੇ ਵਿਰੋਧ ਵਿੱਚ ਲਗਾਤਾਰ ਕਾਂਗਰਸ ਦੇ ਆਗੂਆਂ ਵੱਲੋ ਆਪਣਾ ਵਿਰੋਧ ਜਤਾਇਆ ਜਾਂ ਰਿਹਾ ਹੈ। ਇਸ ਵਿਚਕਾਰ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ ਅਕਾਊਂਟ ਨੂੰ ਬਲਾਕ ਕਰਨ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਭਾਰਤ ਦੇ ਲੋਕਤੰਤਰੀ ਢਾਂਚੇ ‘ਤੇ ਹਮਲਾ ਹੈ। ਰਾਹੁਲ ਗਾਂਧੀ ਨੇ, “ਟਵਿੱਟਰ ਦੀ ਖਤਰਨਾਕ ਖੇਡ “ਸਿਰਲੇਖ ਨਾਲ ਯੂਟਿਬ ‘ਤੇ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ, ਟਵਿੱਟਰ ‘ਤੇ ਚੁਟਕੀ ਲੈਂਦਿਆਂ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਸਾਡੀ ਰਾਜਨੀਤਿਕ ਪ੍ਰਕਿਰਿਆ ਵਿੱਚ ਦਖਲ ਦੇ ਰਿਹਾ ਹੈ।” ਰਾਹੁਲ ਨੇ ਕਿਹਾ, “ਮੇਰਾ ਟਵਿੱਟਰ ਅਕਾਊਂਟ ਬੰਦ ਕਰਕੇ, ਉਹ ਸਾਡੀ ਰਾਜਨੀਤਿਕ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ। ਇੱਕ ਕੰਪਨੀ ਸਾਡੀ ਰਾਜਨੀਤੀ ਨੂੰ ਪਰਿਭਾਸ਼ਤ ਕਰਨ ਲਈ ਆਪਣਾ ਕਾਰੋਬਾਰ ਕਰ ਰਹੀ ਹੈ ਅਤੇ ਇੱਕ ਸਿਆਸਤਦਾਨ ਵਜੋਂ ਮੈਨੂੰ ਇਹ ਪਸੰਦ ਨਹੀਂ ਹੈ।” ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲੋਕਤੰਤਰੀ ਢਾਂਚੇ ‘ਤੇ ਹਮਲਾ ਹੈ।

ਰਾਹੁਲ ਨੇ ਕਿਹਾ, “ਭਾਰਤੀ ਹੋਣ ਦੇ ਨਾਤੇ ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ – ਕੀ ਅਸੀਂ ਕੰਪਨੀਆਂ ਨੂੰ ਇਜਾਜ਼ਤ ਦੇਵਾਂਗੇ ਕਿ ਉਹ ਸਾਡੀ ਰਾਜਨੀਤੀ ਨੂੰ ਸਿਰਫ ਭਾਰਤ ਸਰਕਾਰ ਲਈ ਪਰਿਭਾਸ਼ਤ ਕਰਨ? ਕੀ ਇਹ ਆਉਣ ਵਾਲੇ ਸਮੇਂ ਵਿੱਚ ਵਾਪਰੇਗਾ? ਜਾਂ ਕੀ ਅਸੀਂ ਆਪਣੀ ਰਾਜਨੀਤੀ ਨੂੰ ਪਰਿਭਾਸ਼ਤ ਕਰਾਂਗੇ?” ਦਰਅਸਲ ਦਿੱਲੀ ਵਿੱਚ ਇੱਕ 9 ਸਾਲਾ ਦਲਿਤ ਲੜਕੀ ਦੇ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਪੀੜਤ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਦੀ ਇੱਕ ਤਸਵੀਰ ਟਵਿੱਟਰ ਉੱਤੇ ਪੋਸਟ ਕੀਤੀ ਗਈ ਸੀ। ਇਸ ਤੋਂ ਬਾਅਦ ਟਵਿੱਟਰ ਨੇ ਰਾਹੁਲ ਗਾਂਧੀ ਸਮੇਤ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਟਵਿੱਟਰ ਅਕਾਊਂਟਸ ਬੰਦ ਕਰ ਦਿੱਤੇ ਸਨ। ਟਵਿੱਟਰ ਦਾ ਕਹਿਣਾ ਹੈ ਕਿ ਖਾਤਿਆਂ ਨੂੰ ਲਾਕ ਕਰ ਦਿੱਤਾ ਗਿਆ ਕਿਉਂਕਿ ਪੋਸਟ ਨੇ “ਟਵਿੱਟਰ ਨਿਯਮਾਂ ਦੀ ਉਲੰਘਣਾ ਕੀਤੀ” ਜੋ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੋਰ ਲੋਕਾਂ ਦੀ ਨਿੱਜੀ ਜਾਣਕਾਰੀ ਪ੍ਰਕਾਸ਼ਤ ਕਰਨ ਜਾਂ ਪੋਸਟ ਕਰਨ ‘ਤੇ ਪਾਬੰਦੀ ਲਗਾਉਂਦੀ ਹੈ।

Leave a Reply

Your email address will not be published. Required fields are marked *