[gtranslate]

Rafael Nadal ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਜਾਣੋ ਕਦੋਂ ਖੇਡਣਗੇ ਆਪਣਾ ਆਖਰੀ ਮੈਚ

rafael-nadal-announces-retirement

ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਹ ਨਵੰਬਰ ਵਿਚ ਡੇਵਿਸ ਕੱਪ ਫਾਈਨਲ ਤੋਂ ਬਾਅਦ ਸੰਨਿਆਸ ਲੈ ਲੈਣਗੇ। ਨਡਾਲ 22 ਵਾਰ ਗ੍ਰੈਂਡ ਸਲੈਮ ਚੈਂਪੀਅਨ ਵੀ ਰਹਿ ਚੁੱਕੇ ਹਨ। ਸਪੇਨ ਦੇ ਰਹਿਣ ਵਾਲੇ ਨਡਾਲ ਦੇ ਨਾਂ ਕਈ ਵੱਡੇ ਰਿਕਾਰਡ ਹਨ। ਨਡਾਲ ਨੇ ਸੋਸ਼ਲ ਮੀਡੀਆ ਰਾਹੀਂ ਸੰਨਿਆਸ ਦਾ ਐਲਾਨ ਕੀਤਾ ਹੈ। ਨਡਾਲ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਮੈਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਿਹਾ ਹਾਂ। ਨਡਾਲ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲ ਮੇਰੇ ਲਈ ਮੁਸ਼ਕਿਲਾਂ ਭਰੇ ਰਹੇ ਹਨ।

ਨਡਾਲ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਪਰ ਸੰਨਿਆਸ ਦਾ ਫੈਸਲਾ ਉਨ੍ਹਾਂ ਲਈ ਆਸਾਨ ਨਹੀਂ ਰਿਹਾ। ਨਡਾਲ ਨੇ ਆਪਣੇ ਸੰਨਿਆਸ ਦਾ ਐਲਾਨ ਕਰਨ ਲਈ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਿਹਾ, ”ਮੈਂ ਇਹ ਦੱਸਣ ਆਇਆ ਹਾਂ ਕਿ ਮੈਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਿਹਾ ਹਾਂ। ਪਿਛਲੇ ਕੁਝ ਸਾਲ ਮੇਰੇ ਲਈ ਮੁਸ਼ਕਿਲਾਂ ਭਰੇ ਰਹੇ ਹਨ, ਇਸ ਐਲਾਨ ਦੌਰਾਨ ਨਡਾਲ ਭਾਵੁਕ ਵੀ ਹੋ ਗਏ।”

 

Likes:
0 0
Views:
92
Article Categories:
Sports

Leave a Reply

Your email address will not be published. Required fields are marked *