ਪੰਜਾਬ ਦੀ ਰਹਿਣ ਵਾਲੀ ਰੇਚਲ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਬੈਂਕਾਕ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਦੇਸ਼, ਸੂਬੇ ਅਤੇ ਸ਼ਹਿਰ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਂ ਚਮਕਾਇਆ ਹੈ। ਥਾਈਲੈਂਡ ਦੇ ਬੈਂਕਾਕ ‘ਚ ਹੋਏ ਇਸ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਸ਼ੁੱਕਰਵਾਰ ਨੂੰ ਹੋਇਆ, ਜਿਸ ‘ਚ ਜਲੰਧਰ ਦੀ ਧੀ ਰੇਚਲ ਨੇ ਖਿਤਾਬ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਰੇਚਲ ਗੁਪਤਾ ਨੇ ਫਾਈਨਲ ਵਿੱਚ ਫਿਲੀਪੀਨਜ਼ ਦੀ ਮਾਡਲ ਨੂੰ ਹਰਾਇਆ ਹੈ। ਰੇਚਲ ਗੁਪਤਾ ਦੀ ਉਮਰ ਸਿਰਫ 20 ਸਾਲ ਹੈ। ਰੇਚਲ ਗੁਪਤਾ ਦਾ ਪਰਿਵਾਰ ਅਰਬਨ ਅਸਟੇਟ, ਜਲੰਧਰ ਵਿੱਚ ਰਹਿੰਦਾ ਹੈ। ਇਸ ਤੋਂ ਪਹਿਲਾਂ ਰੇਚਲ ਦੋ ਸਾਲ ਪਹਿਲਾਂ ਪੈਰਿਸ ‘ਚ ‘ਮਿਸ ਸੁਪਰ ਟੈਲੇਂਟ ਆਫ ਦਾ ਵਰਲਡ’ ਦਾ ਖਿਤਾਬ ਵੀ ਜਿੱਤ ਚੁੱਕੀ ਹੈ।