ਹੈਮਿਲਟਨ ਪੁਲਿਸ ਕੁੱਝ ਤਸਵੀਰਾਂ ਜਾਰੀ ਕਰ ਲੋਕਾਂ ਨੂੰ ਮਦਦ ਮੰਗੀ ਹੈ। ਦਰਅਸਲ ਹੈਮਿਲਟਨ ਵਿੱਚ ਰਾਤੋ ਰਾਤ ਇੱਕ ਸਟ੍ਰੀਟ ਰੇਸਿੰਗ ਈਵੈਂਟ ਦੌਰਾਨ ਚਾਰ ਪੁਲਿਸ ਕਾਰਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਈਕਾਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਤੜਕੇ 2.15 ਵਜੇ ਹੋਰੋਟੀਯੂ ਰੋਡ ਅਤੇ ਗ੍ਰੇਟ ਸਾਊਥ ਰੋਡ ਦੇ ਚੌਰਾਹੇ ‘ਤੇ ਕਾਰਾਂ ਅਤੇ ਲੋਕਾਂ ਦੇ ਇੱਕ ਵੱਡੇ ਇਕੱਠ ਦੀ ਰਿਪੋਰਟ ਮਿਲੀ ਸੀ। ਇਸ ਮਗਰੋਂ ਚਾਰ ਪੁਲਿਸ ਕਾਰਾਂ ਨੂੰ ਵੀ ਟੱਕਰ ਮਾਰੀ ਗਈ ਸੀ ਹਾਲਾਂਕਿ ਰਾਹਤ ਰਹੀ ਕਿ ਹੈਮਿਲਟਨ ਪੁਲਿਸ ਦੇ 2 ਅਧਿਕਾਰੀ ਵਾਲ-ਵਾਲ ਬਚ ਗਏ। ਪੁਲਿਸ ਨੇ ਤਸਵੀਰ ਜਾਰੀ ਕਰ ਕਿਹਾ ਹੈ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਹੈਮਿਲਟਨ ਪੁਲਿਸ ਨਾਲ ਸੰਪਰਕ ਕੀਤਾ ਜਾਵੇ।