ਟ੍ਰੈਵਲ + ਲੀਜ਼ਰ ਦੇ ਪਾਠਕਾਂ ਦੇ ਅਨੁਸਾਰ, Queenstown ਨਿਊਜ਼ੀਲੈਂਡ ਦਾ ਸਭ ਤੋਂ ਵਧੀਆ ਸ਼ਹਿਰ ਹੈ। ਟੂਰਿਸਟ ਹੱਬ ਆਸਟ੍ਰੇਲੀਆ/ਨਿਊਜ਼ੀਲੈਂਡ ਵਰਗ ਵਿੱਚ ਹੈਵੀਵੇਟਸ ਸਿਡਨੀ ਅਤੇ ਮੈਲਬੋਰਨ ਤੋਂ ਬਾਅਦ ਤੀਜੇ ਸਥਾਨ ‘ਤੇ ਰਿਹਾ ਹੈ। ਜਦਕਿ ਆਕਲੈਂਡ ਚੌਥੇ ਅਤੇ ਤਸਮਾਨੀਆ ਦੀ ਰਾਜਧਾਨੀ ਹੋਬਾਰਟ ਪੰਜਵੇਂ ਸਥਾਨ ‘ਤੇ ਹੈ। ਅਮਰੀਕਾ ਸਥਿਤ ਮੀਡੀਆ ਆਉਟਲੇਟ ਦੁਆਰਾ ਕਰਵਾਏ ਗਏ ਸਾਲਾਨਾ ਪੋਲ ਵਿੱਚ 186,000 ਤੋਂ ਵੱਧ ਲੋਕਾਂ ਨੇ ਕਈ ਸ਼੍ਰੇਣੀਆਂ ਵਿੱਚ ਵੋਟ ਪਾਈ ਸੀ। ਇਸ ਰਿਪੋਰਟ ‘ਚ ਹੋਰ ਖੁਲਾਸਾ ਕੀਤਾ ਗਿਆ ਹੈ ਕਿ ਤਕਨੀਕੀ ਤੌਰ ‘ਤੇ ਕੁਈਨਜ਼ਟਾਊਨ ਨਿਊਜੀਲੈਂਡ ਦਾ ਇੱਕ ਸ਼ਹਿਰ ਨਹੀਂ ਹੈ, ਕਿਉਂਕਿ ਸ਼ਹਿਰ ਦਾ ਅਹੁਦਾ ਹਾਸਿਲ ਕਰਨ ਲਈ ਕਿਸੇ ਵੀ ਇਲਾਕੇ ਦੀ ਸ਼ਹਿਰੀ ਵੱਸੋਂ ਦਾ ਆਂਕੜਾ 50,000 ਪਾਰ ਹੋਣਾ ਲਾਜਮੀ ਹੁੰਦਾ ਹੈ, ਤੇ ਕੁਈਨਜ਼ਟਾਊਨ ਦੀ ਗੱਲ ਕਰੀਏ ਤਾਂ ਇਹ ਸਿਰਫ 30,000 ਹੀ ਹੈ। ਇੰਨਾਂ ਸ਼ਹਿਰਾਂ ਨੂੰ ਵੱਖ-ਵੱਖ ਮਾਪਦੰਡਾਂ ‘ਤੇ ਦਰਜਾ ਦਿੱਤਾ ਗਿਆ ਸੀ, ਜਿਸ ਵਿੱਚ ਸਥਾਨਾਂ, ਸੱਭਿਆਚਾਰ, ਭੋਜਨ, ਦੋਸਤੀ, ਖਰੀਦਦਾਰੀ ਅਤੇ ਮੁੱਲ ਸ਼ਾਮਿਲ ਹਨ।
Top five cities in Australia/New Zealand:
Sydney
Melbourne
Queenstown
Auckland
Hobart
World’s top 10 cities according to readers of Travel + Leisure:
San Miguel de Allende, Mexico
Udaipur, India
Kyoto, Japan
Hoi An, Vietnam
Chiang Mai, Thailand
Florence, Italy
Bangkok, Thailand
Tokyo, Japan
Ubud, Indonesia
Funchal, Portugal