ਜੇਕਰ ਤੁਸੀ ਕੁਈਨਜ਼ਲੈਂਡ ਦੇ ਵਾਸੀ ਹੋ ਅਤੇ ਰੋਜ਼ਾਨਾ $800 ਕਮਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਕੁਈਨਜ਼ਲੈਂਡ ‘ਚ ਇਸੇ ਸਾਲ 16 ਮਾਰਚ ਨੂੰ ਲੋਕਲ ਬੋਰਡ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਆਮ ਲੋਕਾਂ ਲਈ ਅਹਿਮ ਗੱਲ ਇਹ ਹੈ ਕਿ ਕਾਉਂਸਲ 10,000 ਦੇ ਕਰੀਬ ਕੇਜ਼ੁਅਲ ਇਲੈਕਸ਼ਨ ਅਧਿਕਾਰੀਆਂ ਦੀ ਭਰਤੀ ਕਰ ਰਹੀ ਹੈ ਇਸ ਦੌਰਾਨ ਪੇਡ ਟ੍ਰੈਨਿੰਗ ਦੇ ਨਾਲ ਸੁਪਰਵਾਈਜ਼ਰ ਪੁਜ਼ੀਸ਼ਨਾਂ ਸ਼ਾਮਿਲ ਹਨ ਜਿਨ੍ਹਾਂ ਦੇ ਲਈ $800 ਪ੍ਰਤੀ ਦਿਨ ਦੀ ਅਦਾਇਗੀ ਵੀ ਕੀਤੀ ਜਾਵੇਗੀ। ਇਸ ਲਈ ਜੇਕਰ ਤੁਸੀ ਵੀ $800 ਪ੍ਰਤੀ ਦਿਨ ਕਮਾਉਣ ਬਾਰੇ ਸੋਚ ਰਹੇ ਹੋ ਤਾਂ ਫਿਰ ਇਲੈਕਟੋਰਲ ਕਮਿਸ਼ਨ ਕੁਈਨਜ਼ਲੈਂਡ ਦੀ ਵੈਬਸਾਈਟ ‘ਤੇ ਜਾ ਕਿ ਡਿਟੇਲ ਚੈੱਕ ਕਰ ਸਕਦੇ ਹੋ।
![queenslanders can earn $800 a day](https://www.sadeaalaradio.co.nz/wp-content/uploads/2024/01/e9db180c-33d1-4ce9-983b-0c41f586d290-950x534.jpg)