ਕੁਈਨਜ਼ਲੈਂਡ ਦੇ ਇੱਕ ਸ਼ਾਪਿੰਗ ਸੈਂਟਰ ਕਾਰ ਪਾਰਕ ਵਿੱਚ ਇੱਕ 70 ਸਾਲਾ ਔਰਤ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਹਿਮ ਗੱਲ ਇਹ ਹੈ ਕਿ ਮੌਤ ਤੋਂ ਬਾਅਦ ਇੱਕ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਔਰਤ ਦਾ ਸ਼ਨੀਵਾਰ ਨੂੰ ਚਾਕੂ ਮਾਰ ਕਤਲ ਕੀਤਾ ਗਿਆ ਸੀ ਅਤੇ ਥੋੜ੍ਹੀ ਦੇਰ ਬਾਅਦ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ ਸੀ। ਔਰਤ ਆਪਣੀ ਛੇ ਸਾਲ ਦੀ ਪੋਤੀ ਨਾਲ ਖਰੀਦਦਾਰੀ ਕਰ ਰਹੀ ਸੀ, ਜੋ ਕਿ ਸੁਰੱਖਿਅਤ ਹੈ।