ਜੇਕਰ ਤੁਸੀਂ ਕੁਈਨਜ਼ਲੈਂਡ ਵਾਸੀ ਹੋ ਅਤੇ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਚੰਗੀ ਖ਼ਬਰ ਹੈ। ਕੁਈਨਜ਼ਲੈਂਡ ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਦੇਣ ਵਾਲਾ ਐਲਾਨ ਕੀਤਾ ਹੈ। ਦਰਅਸਲ ਸਰਕਾਰ ਨੇ ਯੋਗ ਰਿਹਾਇਸ਼ੀਆਂ ਨੂੰ ਪਹਿਲਾ ਘਰ ਖ੍ਰੀਦਣ ਮੌਕੇ ਸਟੈਂਪ ਡਿਊਟੀ ਦੇ ਹਜ਼ਾਰਾਂ ਡਾਲਰ ਦੀ ਛੋਟ ਦੇਣ ਦਾ ਫੈਸਲਾ ਲਿਆ ਹੈ। ਰਿਪੋਰਟਾਂ ਅਨੁਸਾਰ ਨਿਯਮਾਂ ਤਹਿਤ ਫਰਸਟ ਹੋਮ ਬਾਇਰਜ਼ ਨੂੰ $700,000 ਤੱਕ ਦਾ ਘਰ ਖ੍ਰੀਦਣ ‘ਤੇ $17,350 ਤੱਕ ਦੀ ਸਟੈਂਪ ਡਿਊਟੀ ਤੋਂ ਰਾਹਤ ਦਿੱਤੀ ਹੈ। ਇਸ ਫੈਸਲੇ ਦੇ ਨਾਲ ਆਪਣੇ ਘਰ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।