[gtranslate]

ਕੁਈਨਜ਼ ਮੈਡਲ ਹਾਸਿਲ ਕਰਨ ਵਾਲਾ ਆਕਲੈਂਡ ਦਾ ਆਹ ਨਾਮੀ ਭਾਰਤੀ ਕਾਰੋਬਾਰੀ ਡੁੱਬਿਆ ਕਰਜ਼ੇ ‘ਚ !

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਨਾਮੀ ਭਾਰਤੀ ਵਿਅਕਤੀ ਤੇ ਕੁਈਨਜ਼ ਮੈਡਲ ਹਾਸਿਲ ਕਰਨ ਵਾਲੇ ਦਵਿੰਦਰ ਰਾਹਲ ਦੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦਵਿੰਦਰ ਰਾਹਲ ਦੀ ਕੰਪਨੀ $4 ਮਿਲੀਅਨ ਦੀ ਕਰਜਾਈ ਦੱਸੀ ਜਾ ਰਹੀ ਹੈ। ਦੱਸ ਦੇਈਏ ਦਵਿੰਦਰ ਰਾਹਲ ਤੇ ਉਨ੍ਹਾਂ ਦੀ ਕੰਪਨੀ ਐਫ ਟੀ ਐਲ ਨੂੰ ਮੈਨੂਕਾਊ ਵਿਖੇ ਮਾਰਚ 2020 ‘ਚ 1 ਜੋੜੇ ਨੂੰ ਖਰਾਬ ਘਰ ਵੇਚਣ ਦੇ ਡਿਸੇਪਟਿਵ ਕੰਡਕਟ ਤਹਿਤ $1 ਮਿਲੀਅਨ ਅਦਾ ਕਰਨ ਦੇ ਹੁਕਮ ਵੀ ਹੋਏ ਸਨ। ਉੱਥੇ ਹੀ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਡੀਸੀ ਫਾਇਨਾਂਸ ਵੱਲੋਂ ਫਾਇਨਾਂਸ ਰੋਲਸ ਰੋਇਸ ਗੋਸਟ ਗੱਡੀ ਦੇ $179,000 ਦੇ ਬਕਾਏ ਕਾਰਨ ਵਾਪਿਸ ਮੰਗੀ ਜਾ ਰਹੀ ਹੈ।

Leave a Reply

Your email address will not be published. Required fields are marked *