ਸ਼ਨੀਵਾਰ ਰਾਤ 10.30 ਵਜੇ ਤੋਂ ਨਿਊਜੀਲੈਂਡ ਅਤੇ ਆਸਟ੍ਰੇਲੀਆ ਦਰਮਿਆਨ Transtasman ਕੁਆਰੰਟੀਨ ਮੁਕਤ ਯਾਤਰਾ ਬੱਬਲ ਤਿੰਨ ਦਿਨਾਂ ਲਈ ਰੋਕ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਸਾਰੇ ਆਸਟ੍ਰੇਲੀਆ ਦੇ ਰਾਜਾਂ ਲਈ ਕੁਆਰੰਟੀਨ ਮੁਕਤ ਯਾਤਰਾ ਰੋਕੀ ਗਈ ਹੈ। ਸਾਰੇ ਆਸਟਰੇਲੀਆ ਦੇ ਰਾਜਾਂ ਅਤੇ ਪ੍ਰਦੇਸ਼ਾਂ ਤੋਂ ਕੁਆਰੰਟੀਨ ਮੁਕਤ ਯਾਤਰਾ ਅੱਜ ਰਾਤ 10.30 ਵਜੇ ਤੋਂ (NZT) ਮੰਗਲਵਾਰ 29 ਜੂਨ ਨੂੰ ਰਾਤ 11.59 ਤੱਕ ਰੁਕੀ ਰਹੇਗੀ। ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਬਿੱਟੀ ਰਾਤ 9 ਵਜੇ ਇੱਕ ਮੀਡੀਆ ਬਿਆਨ ਵਿੱਚ ਕੁਆਰੰਟੀਨ ਮੁਕਤ ਯਾਤਰਾ ਰੋਕਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਨਿਊਜੀਲੈਂਡ ਅਤੇ ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਵਿਚਕਾਰ ਕੁਆਰਂਟੀਨ ਮੁਕਤ ਯਾਤਰਾ ‘ਤੇ ਰੋਕ ਲਗਾਈ ਗਈ ਹੈ ਜੋ, ਅੱਜ ਰਾਤ 10.30 ਵਜੇ ਤੋਂ (NZT) ਮੰਗਲਵਾਰ 29 ਜੂਨ ਨੂੰ ਰਾਤ 11.59 ਤੱਕ ਜਾਰੀ ਰਹੇਗੀ। ਬਿਆਨ ਵਿੱਚ ਕਿਹਾ ਗਿਆ ਕਿ, ਆਸਟ੍ਰੇਲੀਆ ਵਿੱਚ ਵੱਧ ਰਹੇ ਕੋਵਿਡ ਦੇ ਮਾਮਲਿਆਂ ਦੇ ਕਾਰਨ ਨਿਊਜ਼ੀਲੈਂਡ ਲਈ ਸਿਹਤ ਦਾ ਜੋਖਮ ਵੱਧਦਾ ਜਾ ਰਿਹਾ ਹੈ। ਕੁਆਰੰਟੀਨ-ਮੁਕਤ ਯਾਤਰਾ ਦੇ 72 ਘੰਟੇ ਦੇ ਵਿਰਾਮ ਦਾ ਮਤਲਬ ਹੈ ਏਅਰ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਜਾਣ ਵਾਲੀਆਂ ਸਾਰੀਆਂ ਯਾਤਰੀ ਡਾਣਾਂ ਨੂੰ ਰੱਦ ਕਰਨਾ ਪਿਆ ਹੈ। ਇੰਨਾਂ ਪਬੰਦੀਆਂ ਦੇ ਦੌਰਾਨ ਆਸਟ੍ਰੇਲੀਆ ਵੱਲੋ ਜੋ ਬਿਆਨ ਸਾਹਮਣੇ ਆਉਣਗੇ ਉਨ੍ਹਾਂ ਦੇ ਅਨੁਸਾਰ ਫਿਰ ਨਿਊਜ਼ੀਲੈਂਡ ਪ੍ਰਸ਼ਾਸਨ ਵੱਲੋ ਅਗਲੇ ਆਦੇਸ਼ ਜਾਰੀ ਕੀਤੇ ਜਾਣਗੇ।