ਇਸ ਸਮੇਂ ਕਈ ਦੇਸ਼ਾਂ ‘ਚ ਕੰਮਕਾਰ ਮਿਲਣਾ ਬਹੁਤ ਔਖਾ ਕੰਮ ਹੈ। ਪਰ ਹੁਣ ਹੈਲਥਕੇਅਰ ‘ਚ ਵੀ ਕੰਮਕਾਰ ਦਾ ਮਾੜਾ ਹਾਲ ਹੀ। ਕਿਉਂਕ ਇੱਕ ਪਾਸੇ ਜਿੱਥੇ ਨਿਊਜ਼ੀਲੈਂਡ ਸਣੇ ਕਈ ਦੇਸ਼ਾਂ ‘ਚ ਨਰਸਾਂ ਦੀ ਘਾਟ ਹਮੇਸ਼ਾ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਆਕਲੈਂਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਨਰਸਾਂ ਦੀ ਭਰਤੀ ਲਈ ਲੱਗੇ ਫੇਅਰ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਨਰਸਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਦਰਅਸਲ ਨਿਊਜ਼ੀਲੈਂਡ ‘ਚ ਹਜਾਰਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਟ੍ਰੈਨਿੰਗ ਹਾਸਿਲ ਕਰ ਨਰਸਾਂ ਪਹੁੰਚੀਆਂ ਹਨ। ਇਸੇ ਕਾਰਨ ਨਰਸਾਂ ਦੀ ਗਿਣਤੀ ਹੁਣ ਅਸਾਮੀਆਂ ਨਾਲੋਂ ਵੱਧ ਗਈ ਹੈ। ਇੱਕ ਰਿਪੋਰਟ ਅਨੁਸਾਰ ਫੇਅਰ ਵਿੱਚ ਅਜਿਹੀਆਂ ਕਈ ਨਰਸਾਂ ਵੀ ਮਿਲੀਆਂ, ਜਿਨ੍ਹਾਂ ਨੂੰ ਕਈ ਹਫਤੇ ਜਾਂ ਮਹੀਨਿਆਂ ਤੋਂ ਕੰਮ ਨਹੀਂ ਲੱਭਿਆ।
