ਵੀਰਵਾਰ ਨੂੰ ਕ੍ਰਾਈਸਟਚਰਚ ਤੋਂ ਮੈਲਬੌਰਨ ਜਾ ਰਹੀ ਫਲਾਈਟ ਦੀ ਅਚਾਨਕ ਆਕਲੈਂਡ ‘ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਇਸ ਤੋਂ ਪਹਿਲਾ ਜਹਾਜ਼ ਨੇ ਲਗਭਗ ਸਾਢੇ ਤਿੰਨ ਘੰਟੇ ਅਸਮਾਨ ਵਿੱਚ ਬਿਤਾਏ ਸਨ। ਰਿਪੋਰਟਾਂ ਅਨੁਸਾਰ ਜਹਾਜ਼ ‘ਚ ਆਈ ਮਕੈਨੀਕਲ ਸਮੱਸਿਆ ਦੇ ਕਾਰਨ ਇਹ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਕੈਂਟਾਸ ਦੀ ਫਲਾਈਟ QF132 ਨੇ ਵੀਰਵਾਰ ਨੂੰ ਸਵੇਰੇ 6:13 ‘ਤੇ ਕ੍ਰਾਈਸਚਰਚ ਤੋਂ ਉਡਾਣ ਭਰੀ ਸੀ। ਕ੍ਰਾਈਸਟਚਰਚ ਤੋਂ ਮੈਲਬੌਰਨ ਦੀ ਫਲਾਈਟ ਨੂੰ ਆਮ ਤੌਰ ‘ਤੇ ਸਾਢੇ ਤਿੰਨ ਘੰਟੇ ਲੱਗਦੇ ਹਨ। ਇਸ ਮਗਰੋਂ ਜਹਾਜ਼ ਦਾ ਇੰਜੀਨੀਅਰਾਂ ਦੁਆਰਾ ਨਿਰੀਖਣ ਕੀਤਾ ਗਿਆ ਸੀ ਅਤੇ ਯਾਤਰੀ ਵੀਰਵਾਰ ਦੁਪਹਿਰ ਨੂੰ ਉਸੇ ਜਹਾਜ਼ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ ਹਨ।
