ਨਿਊਜ਼ੀਲੈਂਡ ਅਤੇ ਪੰਜਾਬ ਵਾਸੀਆਂ ਲਈ ਇੱਕ ਅਹਿਮ ਖ਼ਬਰ ਹੈ। ਦਰਅਸਲ ਬੀਤੀ 31 ਦਸੰਬਰ ਨੂੰ ਆਕਲੈਂਡ ਏਅਰਪੋਰਟ ਤੋਂ ਨੇਪਾਲ ਦੇ ਜਹਾਜ ‘ਚ ਬੈਠਿਆ 29 ਸਾਲ ਦਾ ਪੰਜਾਬੀ ਨੌਜਵਾਨ ਸਤਵਿੰਦਰ ਸਿੰਘ, ਭੇਦਭਰੇ ਹਲਾਤਾਂ ‘ਚ ਲਾਪਤਾ ਹੋ ਗਿਆ ਹੈ। ਰਿਪੋਰਟਾਂ ਮੁਤਾਬਿਕ ਸਤਵਿੰਦਰ ਸਿੰਘ ਨੇ 1 ਜਨਵਰੀ 2025 ਸਵੇਰੇ 11 ਵਜੇ ਕਾਠਮਾਂਡੂ ਏਅਰਪੋਰਟ ‘ਤੇ ਸਕਿਓਰਟੀ ਕਲੀਅਰ ਕੀਤੀ ਸੀ ਪਰ ਇਸ ਤੋਂ ਬਾਅਦ ਹੀ ਨੌਜਵਾਨ ਲਾਪਤਾ ਹੈ। ਜੇਕਰ ਤੁਹਾਡੇ ਕੋਲ ਨੌਜਵਾਨ ਬਾਰੇ ਕੋਈ ਜਾਣਕਾਰੀ ਹੈ ਤਾਂ +91 8860172413, +91 9958343430 ‘ਤੇ ਸੰਪਰਕ ਕਰ ਜਾਣਕਾਰੀ ਦਿਓ।