ਅਸਟਰੇਲੀਆ ਵੱਸਦੇ ਭਾਈਚਾਰੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੈਲਬੋਰਨ ਦੇ ਰਿਹਾਇਸ਼ੀ ਇਲਾਕੇ ਤੋਂ ਇੱਕ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਹੈ। ਜਸਵਿੰਦਰ ਸਿੰਘ ਨਾਮ ਦਾ ਪੰਜਾਬੀ ਨੌਜਵਾਨ ਬੀਤੀ 17 ਅਕਤੂਬਰ ਦਿਨ ਵੀਰਵਾਰ ਤੋਂ ਲਾਪਤਾ ਹੈ। ਇੱਕ ਰਿਪੋਰਟ ਮੁਤਾਬਿਕ ਜਸਵਿੰਦਰ ਨੂੰ ਆਖਰੀ ਵਾਰ ਉਸਦੀ ਆਈ 30 ਗੱਡੀ ਵਿੱਚ ਦੇਖਿਆ ਗਿਆ ਸੀ। ਜੇ ਕਿਸੇ ਨੂੰ ਜਸਵਿੰਦਰ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ 0481 542 240, 0415 726 457 ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹੋ।