ਤਸਵੀਰ ‘ਚ ਦਿਖਾਈ ਦੇ ਰਿਹਾ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ ਜੋ ਕਿ ਬੀਤੀ 22 ਦਸੰਬਰ ਤੋਂ ਲਾਪਤਾ ਹੈ। ਆਸਟ੍ਰੇਲੀਆ ਦੀ ਨਾਰਦਰਨ ਟੇਰੀਟਰੀ ਪੁਲਿਸ ਅਨੁਸਾਰ ਅੰਮ੍ਰਿਤਪਾਲ ਨੂੰ ਬੀਤੀ 22 ਦਸੰਬਰ ਨੂੰ ਡਾਰਵਿਨ ਦੇ ਵਿਨੀਲੀ ਇਲਾਕੇ ‘ਚ ਆਖਰੀ ਵਾਰ ਇੱਕ ਕਾਰੋਬਾਰ ‘ਤੇ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਦਾ ਕੋਈ ਅਤਾ ਪਤਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੀ ਗੱਡੀ ਵੀ ਉਸੇ ਦਿਨ ਐਡੀਲੇਡ ਰੀਵਰ ਦੇ ਸਟੁਅਰਟ ਹਾਈਵੇਅ ਨਜਦੀਕ ਰਾਤ 9 ਵਜੇ ਲਵਾਰਿਸ ਹਾਲਤ ਵਿੱਚ ਮਿਲੀ ਸੀ। ਉੱਥੇ ਹੀ ਅੰਮ੍ਰਿਤਪਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਿਨਾਂ ਦੱਸੇ ਕਦੇ ਵੀ ਕਿਤੇ ਨਹੀਂ ਜਾਂਦਾ ਸੀ ਇਸ ਲਈ ਪਰਿਵਾਰ ਡੂੰਗੀ ਚਿੰਤਾ ਦੇ ਵਿੱਚ ਹੈ ਅਤੇ ਲਗਾਤਾਰ ਆਪਣੇ ਪੁੱਤ ਨੂੰ ਲੱਭਣ ਦੀ ਕੋਸ਼ਿਸ ‘ਚ ਲੱਗਿਆ ਹੋਇਆ ਹੈ। ਜੇਕਰ ਕਿਸੇ ਨੂੰ ਵੀ 30 ਸਾਲਾ ਅੰਮ੍ਰਿਤਪਾਲ ਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ 2300010722 ਇਹ ਰੈਫਰੇਂਸ ਨੰਬਰ ਦੇਕੇ 131 444 ਨੰਬਰ ‘ਤੇ ਕਾਲ ਕਰ ਸਹਾਇਤਾ ਕਰ ਸਕਦੇ ਹਨ।