ਪਿਓ-ਪੁੱਤ ਦਾ ਰਿਸ਼ਤਾ ਦੁਨੀਆ ਦੇ ਖੂਬਸੂਰਤ ਰਿਸ਼ਤਿਆਂ ’ਚੋਂ ਇੱਕ ਹੈ। ਅਸੀਂ ਅਕਸਰ ਮਾਂ ਤੇ ਪੁੱਤ ਦੇ ਪਿਆਰ ਦਾ ਜ਼ਿਕਰ ਕਰਦੇ ਹਾਂ ਪਰ ਪਿਤਾ ਦੀਆਂ ਝਿੜਕਾਂ ਵੀ ਉਸ ਮਾਂ ਦੇ ਪਿਆਰ ਨਾਲੋਂ ਘੱਟ ਨਹੀਂ ਹੁੰਦੀਆਂ ਜੋ ਸਾਨੂੰ ਸਹੀ ਢੰਗ ਨਾਲ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਨੇ ਪਰ ਸੋਚੋ ਜਦੋਂ ਕਿਸੇ ਪੁੱਤ ਤੋਂ ਉਸਦਾ ਪਿਓ ਜਿਊਂਦੇ ਜੀ ਦੂਰ ਹੋ ਜਾਵੇ ਤਾਂ ਉਸ ਪੁੱਤ ‘ਤੇ ਕੀ ਬੀਤ ਦੀ ਹੋਵੇਗੀ। ਪਰ ਅੱਜ ਜਿਸ ਪਿਓ ਪੁੱਤ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੀ ਮਿਸਾਲ ਸ਼ਾਇਦ ਹੀ ਕੀਤੇ ਦੇਖਣ ਨੂੰ ਮਿਲੇ। ਦਰਅਸਲ ਪਰਿਵਾਰ ਸਮੇਤ ਨਿਊਜੀਲੈਂਡ ਰਹਿੰਦੇ ਇੱਕ ਨੌਜਵਾਨ ਦੇ ਪਿਤਾ ਕੁੱਝ ਸਮਾਂ ਪਹਿਲਾ ਸਹਿਤ ਠੀਕ ਨਾ ਹੋਣ ਕਾਰਨ ਪੰਜਾਬ ਆਏ ਸਨ। ਇਸੇ ਦੌਰਾਨ ਨੌਜਵਾਨ ਦੇ ਪਿਤਾ ਜਦੋਂ ਪਿੰਡ ਰਹੇ ਰਹੇ ਸਨ ਤਾਂ ਇੱਕ ਦਿਨ ਉਹ ਸੰਗਤ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਗਏ ਸਨ ਪਰ ਉੱਥੋਂ ਸੰਗਤ ਨਾਲੋਂ ਵਿੱਛੜ ਗਏ।
ਇਸ ਦੌਰਾਨ ਉਨ੍ਹਾਂ ਦਾ ਕਈ ਦਿਨਾਂ ਤੱਕ ਕੋਈ ਅਤਾ ਪਤਾ ਨਾ ਲੱਗਿਆ। ਜਿਸ ਕਾਰਨ ਨੌਜਵਾਨ ਨੇ ਖੁਦ ਪੰਜਾਬ ਜਾਣ ਦਾ ਫੈਸਲਾ ਕੀਤਾ, ਇਸ ਦੌਰਾਨ ਡੇਢ ਮਹੀਨੇ ਦੀ ਮਿਹਨਤ ਤੋਂ ਬਾਅਦ ਆਖਿਰਕਾਰ ਨੌਜਵਾਨ ਦਾ ਉਸਦੇ ਪਿਤਾ ਨਾਲ ਮਿਲਾਪ ਹੋ ਗਿਆ ਹੈ। ਇੱਕ ਰਿਪੋਰਟ ਅਨੁਸਾਰ ਕੁੱਝ ਸਮਾਂ ਪਹਿਲਾਂ ਬਜੁਰਗ ਦੀ ਯਾਦ ਸ਼ਕਤੀ ਕਮਜੋਰ ਹੋ ਗਈ ਸੀ ਜਿਸ ਮਗਰੋਂ ਇਲਾਜ਼ ਦੌਰਾਨ ਡਾਕਟਰਾਂ ਨੇ ਬਜੁਰਗ ਨੂੰ ਵਾਪਿਸ ਪਿੰਡ ਭੇਜਣ ਦੀ ਸਲਾਹ ਦਿੱਤੀ ਸੀ ਤਾਕਿ ਉੱਥੋਂ ਦੀਆਂ ਯਾਦਾਂ ਅਤੇ ਮਾਹੌਲ ਨਾਲ ਉਨ੍ਹਾਂ ਦੀ ਸਹਿਤ ਸੁਧਰ ਸਕੇ। ਪਰ ਪੰਜਾਬ ਆਉਣ ਮਗਰੋਂ ਉਹ ਲਾਪਤਾ ਹੋ ਗਏ।