ਐਡੀਲੇਡ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ 27 ਸਾਲ ਦੇ ਪੰਜਾਬੀ ਨੌਜਵਾਨ ਦੀ ਛੱਤ ਤੋਂ ਡਿੱਗਣ ਕਾਰਨ ਮੌ./ਤ ਹੋ ਗਈ ਹੈ। ਇਹ ਨੌਜਵਾਨ ਪੰਜਾਬ ਦੇ ਮਾਨਸੇ ਜਿਲ੍ਹੇ ਦੇ ਪਿੰਡ ਰੱਲਾ ਦਾ ਰਹਿਣ ਵਾਲਾ ਸੀ ਅਤੇ ਐਡੀਲੇਡ ਵਿੱਚ ਕਾਰਾਂ ਦੀ ਵਰਕਸ਼ਾਪ ਵਿੱਚ ਕੰਮ ਕਰਦਾ ਸੀ। ਜਗਦੀਪ ਨਾਮ ਦੇ ਨੌਜਵਾਨ ਨਾਲ ਜਦੋਂ ਘਟਨਾ ਵਾਪਰੀ ਉਸ ਸਮੇਂ ਉਹ ਘਰ ਦੀ ਛੱਤ ਦਾ ਗਟਰ ਸਾਫ ਕਰਨ ਲਈ ਗਿਆ ਸੀ ਪਰ ਇਸ ਦੌਰਾਨ ਉਹ ਹੇਠਾਂ ਡਿੱਗ ਗਿਆ ਜਿਸ ਮਗਰੋਂ ਉਸਦੀ ਹਸਪਤਾਲ ‘ਚ ਮੌਤ ਹੋ ਗਈ। ਸਾਊਥ ਆਸਟ੍ਰੇਲੀਆ ਵਰਕਸੈਫ ਵੱਲੋਂ ਵੀ ਇਸ ਘਟਨਾ ਸਬੰਧੀ ਜਾਂਚ ਕੀਤੀ ਹੈ ਰਹੀ ਹੈ।