$10,000 ਦਾ ਲਾਲਚ ਇੱਕ ਪੰਜਾਬੀ ਨੌਜਵਾਨ ਨੂੰ ਇੰਨਾਂ ਮਹਿੰਗਾ ਪਿਆ ਹੈ ਕਿ ਉਸਦੇ ਇਸ ਲਾਲਚ ਨੇ ਉਸ ਨੂੰ ਜੇਲ੍ਹ ਪਹੁੰਚਾ ਦਿੱਤਾ ਹੈ। ਦਰਅਸਲ ਇਹ ਮਾਮਲਾ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੋਇਆ ਹੈ। ਆਸਟ੍ਰੇਲੀਆ ਵਿੱਚ ਇੰਡਸਟਰੀਅਲ ਮਸ਼ੀਨਰੀ ਵਿੱਚ ਲੂਕਾ ਕੇ $150 ਮਿਲੀਅਨ ਮੁੱਲ ਦਾ ਨਸ਼ਾ ਭੇਜਿਆ ਗਿਆ ਸੀ, ਇਸ ਮਾਮਲੇ ‘ਚ ਪੰਜਾਬੀ ਨੌਜਵਾਨ ਅਤੇ ਉਸਦੇ ਦੋਸਤ ਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ ਸੀ ਅਤੇ ਅਮਰੀਕਾ ਤੋਂ ਆਸਟ੍ਰੇਲੀਆ ਦੇ ਸਿਡਨੀ ਦੇ ਇੱਕ ਉਪਨਗਰ ਵਿੱਚ ਸ਼ਿਪਮੈਂਟ ਰਾਂਹੀ ਪੁੱਜੀ ਨਸ਼ੇ ਦੀ ਖੇਪ ਨੂੰ ਰੀਸਿਵ ਕਰਨ ਲਈ ਕਿਹਾ ਗਿਆ ਸੀ। ਹੁਣ ਇਸ ਮਾਮਲੇ ‘ਚ ਪੰਜਾਬੀ ਨੌਜਵਾਨ ਤੇ ਉਸਦੇ ਦੋਸਤ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।
