ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਬਿੱਗ ਬੌਸ 15 ਵਿੱਚ ਦੇਖਣ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਪੈਨਿਕ ਅਟੈਕ ਕਾਰਨ ਅਫਸਾਨਾ ਖਾਨ ਨੇ ਬਿੱਗ ਬੌਸ ਦਾ ਘਰ ਛੱਡਣ ਦਾ ਫੈਸਲਾ ਕੀਤਾ ਸੀ। ਪਰ ਇਸ ਤੋਂ ਬਾਅਦ ਅਫਸਾਨਾ ਨੇ ਇੱਕ ਵਾਰ ਫਿਰ ਸ਼ੋਅ ਵਿੱਚ ਵਾਪਸੀ ਕਰਨ ਦਾ ਫੈਸਲਾ ਕੀਤਾ ਹੈ। ਅਫਸਾਨਾ ਜਲਦੀ ਹੀ ਬਿੱਗ ਬੌਸ ‘ਚ ਵਾਪਸੀ ਕਰੇਗੀ। ਇਸ ਤੋਂ ਪਹਿਲਾਂ, ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਬਿਗ ਬੌਸ ਨੂੰ ਛੱਡਣ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।
ਅਫਸਾਨਾ ਨੇ ਕਿਹਾ ਸੀ ਕਿ ਉਹ ਹੁਣ ਬਿੱਗ ਬੌਸ 15 ਦਾ ਹਿੱਸਾ ਨਹੀਂ ਬਣੇਗੀ ਕਿਉਂਕਿ ਉਸ ਨੂੰ ਹੋਟਲ ਦੇ ਕਮਰੇ ਵਿੱਚ ਪੈਨਿਕ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਹ ਇਹ ਫੈਸਲਾ ਲੈ ਰਹੀ ਹੈ। ਬਿੱਗ ਬੌਸ ਸ਼ੋਅ ਦਾ 15 ਵਾਂ ਸੀਜ਼ਨ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।