ਨਿਊਜੀਲੈਂਡ ‘ਚ ਰਹਿਣ ਵਾਲੇ ਪੰਜਾਬੀ ਮੂਲ ਦੇ ਪਤੀ ਪਤਨੀ ਨਾਲ ਜੁੜੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਬਾਰੇ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ। ਦਰਅਸਲ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਨੂੰ ਨਿਊਜੀਲੈਂਡ ਤੋਂ ਡਿਪੋਰਟ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਲੁਧਿਆਣੇ ਦੇ ਇੱਕ ਨੌਜਵਾਨ ਨੂੰ ਉਸਦੀ ਪਤਨੀ ਦੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ। ਇੰਨਾਂ ਹੀ ਨਹੀਂ ਨੌਜਵਾਨ ਨੇ ਦੋਸ਼ ਲਗਾਏ ਹਨ ਕਿ ਉਸਦੀ ਪਤਨੀ ਨੇ ਉਸ ਤੋਂ ਪੈਸੇ ਵੀ ਲਏ ਹਨ ਨੌਜਵਾਨ ਅਨੁਸਾਰ ਉਨ੍ਹਾਂ ਦਾ 2018 ‘ਚ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਦੋਨੋਂ ਵੱਖ ਰਹਿਣ ਲੱਗ ਗਏ ਸੀ ਇਸ ਦੌਰਾਨ ਕੁੜੀ ਦਾ ਵੀਜਾ ਖਤਮ ਹੋਣ ਵਾਲਾ ਸੀ ਤਾਂ ਮੁੰਡੇ ਨੇ ਉਸ ਲਈ 2 ਵਾਰ ਵਰਕ ਵਿਜੇ ਦਾ ਪ੍ਰਬੰਧ ਕੀਤਾ ਸੀ।
ਉੱਥੇ ਹੀ ਕੁੜੀ ਨੇ ਨੌਜਵਾਨ ਨੂੰ ਨਿਊਜੀਲੈਂਡ ਪੱਕਾ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰ ਕੁੜੀ ਨੇ ਇਸ ਦੌਰਾਨ ਮੁੰਡੇ ਤੋਂ ਪਹਿਲਾ 5 ਲੱਖ ਦੀ ਮੰਗ ਤੇ ਨੌਜਵਾਨ ਨੇ ਆਪਣੇ ਮਾਪਿਆਂ ਰਾਹੀਂ ਭਾਰਤ ‘ਚ ਕੁੜੀ ਦੇ ਮਾਪਿਆਂ ਨੂੰ ਪੈਸੇ ਦੇ ਦਿੱਤੇ। ਫਿਰ ਉਸ ਤੋਂ ਬਾਅਦ ਵੀ ਕੁੜੀ ਨੇ 8 ਲੱਖ ਦੀ ਮੰਗ ਕੀਤੀ ਪਰ ਨੌਜਵਾਨ ਨੇ ਮਨਾਂ ਕਰ ਦਿੱਤਾ ਜਿਸ ਦੇ ਕਾਰਨ ਕੁੜੀ ਨੇ ਨੌਜਵਾਨ ਦੀ ਸ਼ਿਕਾਇਤ ਕਰ ਉਸਨੂੰ ਡਿਪੋਰਟ ਕਰਵਾ ਦਿੱਤਾ। ਇਸ ਮਾਮਲੇ ‘ਚ ਹੁਣ ਨੌਜਵਾਨ ਨੇ ਕੁੜੀ ਦੇ ਮਾਪਿਆਂ ਤੇ 23 ਲੱਖ ਦੀ ਠੱਗੀ ਦਾ ਮਾਰਨ ਦਾ ਪਰਚਾ ਦਰਜ ਕਰਵਾਇਆ ਹੈ। ਪਰ ਇਸ ਮਾਮਲੇ ਦੇ ਪਤੀ ਦੇ ਪਤਨੀ ਦੇ ਰਿਸ਼ਤੇ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ।