ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ ਤੇ ਉੱਥੇ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ । ਜਿਸ ਕਾਰਨ ਬੱਚਿਆਂ ਦੇ ਮਾਪੇ ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ । ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਦੇਸ਼ ਵਿੱਚ ਉਨ੍ਹਾਂ ਨਾਲ ਜੇ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਕੀ ਹੋਵੇਗਾ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਹੀ ਦੁਖਦਾਈ ਖ਼ਬਰ ਨਿਊਜ਼ੀਲੈਂਡ ਤੋਂ ਆਈ ਹੈ।
ਆਪਣੇ ਭਵਿੱਖ ਨੂੰ ਸੰਵਾਰਨ ਲਈ ਵਿਦੇਸ਼ ਗਈ ਪੰਜਾਬ ਦੀ ਇੱਕ ਨੌਜਵਾਨ ਕੁੜੀ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਨਾਲ ਲੜਕੀ ਦੇ ਪਿੰਡ ਤੇ ਘਰ ‘ਚ ਮਾਤਮ ਛਾ ਗਿਆ ‘ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਮੰਦਭਾਗੀ ਘਟਨਾ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਹੈ। ਜਾਣਕਾਰੀ ਦੇ ਅਨੁਸਾਰ ਲੜਕੀ ਦਾ ਨਾਮ ਗੁਨੀਤ ਕੌਰ ਹੈ। ਗੁਨੀਤ ਕੌਰ ਅੱਜ ਤੋਂ ਤਕਰੀਬਨ 9 ਸਾਲ ਪਹਿਲਾ ਆਪਣੇ ਪਤੀ ਨਾਲ ਨਿਊਜ਼ੀਲੈਂਡ ‘ਚ ਗਰੈਜੂਏਟ ਡਿਪਲੋਮਾ ਲੈਵਲ 8 ਦੀ ਪੜ੍ਹਾਈ ਕਰਨ ਤੋਂ ਬਾਅਦ ਅਰਲੀ ਚਾਈਲਡਹੁੱਡ ਟੀਚਰ ਵਜੋਂ ਕੰਮ ਕਰ ਰਹੀ ਸੀ। ਪਰ ਅੱਜ 33 ਸਾਲਾਂ ਗੁਨੀਤ ਕੌਰ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਉਸ ਨੇ ਐਂਬੂਲੈਂਸ ਦੇ ਪੁੱਜਣ ਤੱਕ ਕੁੱਝ ਮਿੰਟਾਂ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਪ੍ਰਾਪਤ ਜਾਣਕਰੀ ਦੇ ਅਨੁਸਾਰ ਗੁਨੀਤ ਕੌਰ ਪਾਪਾਟੋਏਟੋਏ ਦੀ ਵਾਸੀ ਸੀ। ਗੁਨੀਤ ਦੇ ਪਤੀ ਦਾ ਨਾਮ ਕਰਮਾ ਸਿੰਘ ਖਰੌੜ ਹੈ। ਕਰਮਾ ਸਿੰਘ ਦਾ ਪਰਿਵਾਰ ਪੰਜਾਬ ਦੇ ਪਟਿਆਲਾ ਜਿ਼ਲ੍ਹੇ ਦੇ ਪਿੰਡ ਲੰਗ ਨਾਲ ਸਬੰਧਿਤ ਹੈ। ਅਜੇ 10 ਦਿਨ ਪਹਿਲਾ ਹੀ ਗੁਨੀਤ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਚਾਰ ਦਿਨ ਪਹਿਲਾ ਹੀ ਗੁਨੀਤ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ, ਹਾਲਾਂਕਿ ਅਪਰੇਸ਼ਨ ਰਾਹੀਂ ਜਨੇਪਾ ਠੀਕ-ਠਾਕ ਹੋ ਗਿਆ ਸੀ। ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਗੁਨੀਤ ਨੂੰ ਛੁੱਟੀ ਦੇ ਦਿੱਤੀ ਸੀ, ਪਰ ਉਸ ਦੀ ਬੇਟੀ ਨੂੰ ਇਨਕਿਊਬੇਟਰ ‘ਚ ਰੱਖਿਆ ਗਿਆ ਸੀ। ਗੁਨੀਤ ਦੀ ਸਹਿਤ ਵੀ ਸਹੀ ਸੀ ਪਰ ਅੱਜ ਅਚਾਨਕ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਗੁਨੀਤ ਕੌਰ ਦਾ ਭਰਾ ਰੂਪਮਜੋਤ ਸਿੰਘ ਵੀ ਸਟੱਡੀ ਵੀਜ਼ੇ ਕੁੱਝ ਸਮਾਂ ਪਹਿਲਾ ਹੀ ਨਿਊਜ਼ੀਲੈਂਡ ਆਇਆਂ ਸੀ।