ਆਸਟ੍ਰੇਲੀਆ ਅਤੇ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀ ਭਾਰਤੀ ਭਾਈਚਾਰੇ ਦੇ ਲਈ ਇੱਕ ਮਾਣ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਗੁਰਦਾਸਪੁਰ ਦੇ ਨਵਾਂ ਪਿੰਡ ਬਹਾਦੁਰ ਦੀ ਗੁਰਪ੍ਰੀਤ ਕੌਰ ਨੇ ਫੌਜ ਵਿੱਚ ਲੈਫਟੀਨੈਂਟ ਦੀ ਪੁਜੀਸ਼ਨ ਹਾਸਿਲ ਕਰ ਵੱਡੀ ਮੱਲ ਮਾਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗੁਰਪ੍ਰੀਤ ਕੌਰ 2014 ਤੋਂ ਆਪਣੇ ਤਾਇਆ ਜੀ ਕੋਲ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ ਤੇ 10+2 ਕਰਕੇ ਬਾਕੀ ਦੀ ਉੱਚ ਵਿੱਦਿਆ ਉਸਨੇ ਆਸਟ੍ਰੇਲੀਆ ਵਿੱਚ ਹੀ ਹਾਸਿਲ ਕੀਤੀ ਹੈ।