ਜੇ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਬਾਰੇ ਸੋਚੋ ਤਾਂ ਤੁਹਾਡੇ ਦਿਮਾਗ ਵਿੱਚ ਸ਼ਾਂਤ, ਬਰਫੀਲੀ ਤਸਵੀਰ ਉਭਰੇਗੀ। ਇਸ ਚੋਟੀ ਨੂੰ ਸਰ ਕਰਨ ਦਾ ਸੁਪਨਾ ਵੀ ਬਹੁਤ ਦਾ ਸਾਰੇ ਲੋਕਾਂ ਦਾ ਹੁੰਦਾ ਹੈ। ਪਰ ਹੁਣ ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਮਲਕੀਤ ਸਿੰਘ ਨੇ ਮਾਉਂਟ ਐਵਰੈਸਟ ਪਹਾੜ ਨੂੰ ਸਰ ਕੀਤਾ ਹੈ। ਇੰਨ੍ਹਾਂ ਹੀ ਨਹੀਂ ਉਨ੍ਹਾਂ ਇਸ ਦੌਰਾਨ ਨਿਸ਼ਾਨ ਸਾਹਿਬ ਵੀ ਲਹਿਰਾਇਆ ਹੈ। ਇੱਥੇ ਇੱਕ ਮਾਣ ਵਾਲੀ ਗੱਲ ਇਹ ਵੀ ਹੈ ਕਿ ਮਲਕੀਤ ਸਿੰਘ ਨਿਊਜ਼ੀਲੈਂਡ ਵੱਲੋਂ ਇਹ ਉਪਲੱਬਧੀ ਹਾਸਿਲ ਕਰਨ ਵਾਲੇ ਪਹਿਲੇ ਗੁਰਸਿੱਖ ਅਤੇ 53ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ 52 ਗੋਰੇ ਇਹ ਉਪਲੱਬਧੀ ਹਾਸਿਲ ਕਰ ਚੁੱਕੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਸਿਹਤ ਪੱਖੋਂ ਵੀ ਕਾਫੀ ਡਾਵਾਂਡੋਲ ਹੋਣਾ ਪਿਆ, ਪਰ ਉਹ ਕਦੇ ਵੀ ਪਿੱਛੇ ਨਾ ਹਟੇ। ਉਨ੍ਹਾਂ ਦਾ ਇਸ ਸਫਰ ਵਿੱਚ ਕਰੀਬ 17 ਕਿਲੋ ਵਜਨ ਘੱਟ ਗਿਆ ਹੈ। ਉਨ੍ਹਾਂ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੇਸ 4 ਤੋਂ ਲਗਾਤਾਰ 12 ਘੰਟੇ ਦੀ ਚੜ੍ਹਾਈ ਚੜ੍ਹਕੇ ਉਨ੍ਹਾਂ 19 ਮਈ ਸਵੇਰੇ 8.37 ਵਜੇ ਮਾਉਂਟ ਐਵਰੇਸਟ ‘ਤੇ ਨਿਸ਼ਾਨ ਸਾਹਿਬ ਝੁਲਇਆ ਹੈ। ਮਲਕੀਤ ਸਿੰਘ ਨੇ ਟ੍ਰੈਨਿੰਗ ਤੋਂ ਲੈਕੇ ਹੁਣ ਤੱਕ ਕਰੀਬ $150,000 ਦੇ ਕਰੀਬ ਖਰਚਾ ਕੀਤਾ ਹੈ। ਇਸ ਉਪਲੱਬਧੀ ‘ਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਵੀ ਮਲਕੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ।
