Brisbane ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਦਰਅਸਲ ਇੱਥੇ ਇੱਕ ਪੰਜਾਬੀ ਪਰਿਵਾਰ ਨੂੰ ਉਨ੍ਹਾਂ ਦੇ ਹੀ ਘਰ ਸਾਹਮਣੇ ਪਿਸਤੌਲ ਦਿਖਾਕੇ ਧਮਕੀਆਂ ਦਿੱਤੀਆਂ ਗਈਆਂ ਨੇ। ਇੱਥੇ ਹੈਰਾਨ ਕਰਨ ਵਾਲੀ ਇੱਕ ਗੱਲ ਇਹ ਵੀ ਹੈ ਕਿ ਧਮਕਾਉਣ ਵਾਲਾ ਕੋਈ ਵੱਡਾ ਬਦਮਾਸ਼ ਨਹੀਂ ਸਗੋਂ ਛੋਟੀ ਜਿਹੀ ਉਮਰ ਦੀ ਨੌਜਵਾਨ ਕੁੜੀ ਹੈ। ਸਿਮਰਦੀਪ ਕੌਰ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਆਪਣੇ ਪੁੱਤਰ ਨੂੰ ਘੁੰਮਾ ਕੇ ਵਾਪਿਸ ਪਰਤੇ ਸੀ ਪਰ ਜਿੱਦਾਂ ਹੀ ਉਹ ਘਰ ਬਾਹਰ ਪਹੁੰਚੇ ਤਾਂ ਕੁੜੀ ਨੇ ਉਨ੍ਹਾਂ ਦੇ ਘਰਵਾਲੇ ‘ਤੇ ਪਿਸਤੌਲ ਤਾਣ ਦਿੱਤੀ। ਫਿਲਹਾਲ ਇਸ ਘਟਨਾ ਕਾਰਨ ਪੂਰਾ ਪਰਿਵਾਰ ਸਹਿਮਿਆ ਹੋਇਆ ਹੈ।
![Punjabi family received threats in Brisbane](https://www.sadeaalaradio.co.nz/wp-content/uploads/2024/01/WhatsApp-Image-2024-01-15-at-3.50.45-PM-950x534.jpeg)