ਨਿਊਜ਼ੀਲੈਂਡ ਦੇ ਇੱਕ ਪੰਜਾਬੀ ਕਾਰੋਬਾਰੀ ਨੂੰ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਦੇ ਵੱਲੋਂ ਹਜ਼ਾਰਾਂ ਡਾਲਰਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਰਅਸਲ ਪੰਜਾਬੀ ਕਾਰੋਬਾਰੀ ਨੂੰ ਮਹਿਲਾ ਕਰਮਚਾਰੀ ਦੇ ਸੋਸ਼ਣ ਮਾਮਲੇ ਵਿੱਚ ਦੋਸ਼ੀ ਮੰਨਦਿਆਂ ਇਹ ਹਜ਼ਾਰਾਂ ਡਾਲਰਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਰਿਪੋਰਟਾਂ ਅਨੁਸਾਰ ਮਹਿਲਾ ਕਰਮਚਾਰੀ ਨੇ ਅਲੈਗਜੈਂਡਰਾ ਦੇ ਕਰੀਟੇਰੀਅਨ ਕਲੱਬ ‘ਚ ਜੂਨ 2019 ਤੋਂ ਫਰਵਰੀ 2020 ਤੱਕ ਕੰਮ ਕੀਤਾ ਸੀ। ਇਸ ਦੌਰਾਨ ਮਹਿਲਾ ਕਰਮਚਾਰੀ ਦੇ ਵੱਲੋਂ ਹਫਤੇ ‘ਚ 50 ਤੋਂ 60 ਘੰਟੇ ਕੰਮ ਕੀਤਾ ਗਿਆ ਸੀ ਪਰ ਉਸਨੂੰ ਉਸਦੀ ਬਣਦੀ ਤਨਖਾਹ ਨਹੀਂ ਦਿੱਤੀ ਗਈ। ਸੁਣਵਾਈ ਦੌਰਾਨ ਇਸ ਮਾਮਲੇ ਦਾ ਖੁਲਾਸਾ ਹੋਣ ਮਗਰੋਂ ਅਥਾਰਟੀ ਨੇ ਕਰੀਟੇਰੀਅਨ ਕਲੱਬ ਨੂੰ $24,000 ਜੁਰਮਾਨਾ ਤੇ ਪੰਜਾਬੀ ਕਾਰੋਬਾਰੀ ਨੂੰ $12,000 ਜੁਰਮਾਨਾ ਅਦਾ ਕਰਨ ਦੇ ਨਾਲ ਨਾਲ ਮਹਿਲਾ ਕਰਮਚਾਰੀ ਦੀ $14,770 ਤਨਖਾਹ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।
