[gtranslate]

ਦੀਵਾਲੀ ਤੋਂ ਪਹਿਲਾ ਕੈਨੇਡਾ ਤੋਂ ਆਈ ਬੁਰੀ ਖਬਰ ! ਫੋਨ ਤੇ ਮਾਂ ਨਾਲ ਗੱਲ ਕਰ ਰਿਹਾ ਸੀ ਨੌਜਵਾਨ ਕੱਟਦੇ ਸਾਰ ਵਾਪਰਿਆ ਵੱਡਾ ਭਾਣਾ, ਗਈ ਜਾਨ !

punjab young man dies in canada

ਕੈਨੇਡਾ ‘ਚ ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਅਮਿਤ ਬਹਿਲ ਵਾਸੀ ਭੁਲੱਥ ਵਜੋਂ ਹੋਈ ਹੈ। ਦੀਵਾਲੀ ਤੋਂ ਪਹਿਲਾਂ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਮਿਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦਾ ਸੀ। ਹਾਦਸੇ ਮੌਕੇ ਉਹ ਪੈਦਲ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਬੇਕਾਬੂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਅਮਿਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅਹਿਮ ਗੱਲ ਹੈ ਕਿ ਪਰਿਵਾਰ ਨੌਜਵਾਨ ਦੀ ਮੰਗਣੀ ਨੂੰ ਲੈ ਕੇ ਤਿਆਰੀਆਂ ਕਰ ਰਿਹਾ ਸੀ। ਨੌਜਵਾਨ ਦੀ ਮਾਸੀ ਨੇ ਕਿਹਾ ਕਿ ਅਸੀਂ ਹਾਦਸੇ ਤੋਂ ਕੁੱਝ ਮਿੰਟ ਪਹਿਲਾ ਵੀ ਫੋਨ ‘ਤੇ ਆਪਣੇ ਪੁੱਤ ਨਾਲ ਵਿਆਹ ਬਾਰੇ ਗੱਲ ਰ ਰਹੇ ਸੀ। ਪਰ ਫੋਨ ਕੱਟਣ ਮਗਰੋਂ ਨੌਜਵਾਨ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ।

Leave a Reply

Your email address will not be published. Required fields are marked *