ਮਾਨਸਾ ਦੀ ਅਦਾਲਤ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਮੰਗਲਵਾਰ ਰਾਤ ਕਰੀਬ ਸਾਢੇ ਅੱਠ ਵਜੇ ਲਾਰੈਂਸ ਨੂੰ ਲੈ ਕੇ ਦਿੱਲੀ ਤੋਂ ਰਵਾਨਾ ਹੋਈ ਸੀ। ਇਸ ਤੋਂ ਬਾਅਦ ਇਹ ਪਾਣੀਪਤ, ਸੋਨੀਪਤ ਅਤੇ ਕਰਨਾਲ ਤੋਂ ਹੁੰਦੇ ਹੋਏ ਤੜਕੇ 3.30 ਵਜੇ ਮਾਨਸਾ ਪਹੁੰਚੀ। ਹੁਣ ਲਾਰੈਂਸ ਨੂੰ ਭਾਰੀ ਸੁਰੱਖਿਆ ਵਿਚਕਾਰ ਮਾਨਸਾ ਤੋਂ ਮੋਹਾਲੀ ਲਿਆਂਦਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਦੋ ਦਰਜਨ ਵਾਹਨਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮ ਲਾਰੈਂਸ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਲਾਰੈਂਸ ਨੂੰ ਪੁਲਿਸ ਨੇ ਬੁਲੇਟ ਪਰੂਫ਼ ਗੱਡੀ ਵਿੱਚ ਬਿਠਾ ਕੇ ਲਿਆਂਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ATGF ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਦੇਰ ਰਾਤ ਲਾਰੈਂਸ ਬਿਸ਼ਨੋਈ ਦਾ ਮੈਡਿਕਲ ਕਰਵਾਇਆ ਗਿਆ। ਖਬਰਾਂ ਮੁਤਾਬਿਕ ਲਾਰੈਂਸ ਤੋਂ 50 ਤੋਂ ਵੱਧ ਸਵਾਲ ਕੀਤੇ ਜਾਣਗੇ। ਹਾਲਾਂਕਿ ਲਾਰੈਂਸ ਨੇ ਪਹਿਲਾ ਹੀ ਇਸ ਬਾਰੇ ਆਪਣੀ ਗੱਲ ਸਾਹਮਣੇ ਰੱਖ ਦਿੱਤੀ ਸੀ ਕਿ ਉਸਦਾ ਇਸ ਕਤਲ ਵਿੱਚ ਹੱਥ ਨਹੀਂ ਸੀ। ਲਾਰੈਂਸ ਬਿਸ਼ਨੋਈ ਖਰੜ ਦੇ ਸੀਆਈਏ ਸਟਾਫ ਲਿਆਂਦਾ ਗਿਆ।
ਲਾਰੈਂਸ ਲਈ ਸਵਾਲ ਤਿਆਰ
ਸਿੱਧੂ ਮੂਸੇਵਾਲਾ ਨਾਲ ਕੀ ਸੀ ਦੁਸ਼ਮਣੀ?
ਜੇਲ ‘ਚ ਬੈਠ ਕੇ ਕਤਲ ਦੀ ਯੋਜਨਾ ਕਿਵੇਂ ਬਣਾਈ?
ਮੂਸੇਵਾਲਾ ਦੇ ਕਤਲ ‘ਚ ਕਿੰਨੇ ਸ਼ਾਰਪ ਸ਼ੂਟਰ ਸਨ?
ਮੂਸੇਵਾਲਾ ਦੇ ਕਤਲ ‘ਚ ਕੌਣ-ਕੌਣ ਸ਼ਾਮਲ?
ਸ਼ਾਰਪ ਸ਼ੂਟਰਾਂ ਨੂੰ ਹਥਿਆਰ ਕਿੱਥੋਂ ਮਿਲਦੇ ਸਨ?
AN94 ਵਰਗਾ ਆਧੁਨਿਕ ਹਥਿਆਰ ਕਿੱਥੋਂ ਆਇਆ? ਹੁਣ ਇਹ ਹਥਿਆਰ ਕਿੱਥੇ ਹਨ?
ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨਾਲ ਜੇਲ ‘ਚ ਕਿਵੇਂ ਹੋਇਆ ਸੰਪਰਕ?