[gtranslate]

ਜ਼ੀਰਕਪੁਰ ‘ਚ ਪੁਲਿਸ ‘ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ‘ਚ ਸ਼ਾਮਿਲ ਗੈਂਗਸਟਰ ਦੇ ਲੱਗੀਆਂ ਗੋਲੀਆਂ

punjab police encounter with gangsters

ਪੰਜਾਬ ਦੇ ਜ਼ੀਰਕਪੁਰ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਇਹ ਮੁਕਾਬਲਾ ਢਕੋਲੀ ਵਿੱਚ ਹੋਇਆ ਹੈ। ਇਸ ਮੁਕਾਬਲੇ ਵਿੱਚ ਪੁਲਿਸ ਨੇ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾਂ ਨੂੰ ਜ਼ਖਮੀ ਕਰ ਦਿੱਤਾ ਸੀ। ਜੋਰਾਂ ਕੁੱਝ ਦਿਨ ਪਹਿਲਾਂ ਫਗਵਾੜਾ ਵਿੱਚ ਮਾਰੇ ਗਏ ਪੁਲੀਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ਵਿੱਚ ਸ਼ਾਮਿਲ ਸੀ। ਪੁਲਿਸ ਨੂੰ ਉਸਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਫਗਵਾੜਾ ‘ਚ ਪੁਲਿਸ ਮੁਕਾਬਲਾ ਹੋਇਆ ਸੀ।

ਜਾਣਕਾਰੀ ਮੁਤਾਬਿਕ ਪੁਲਿਸ ਨੂੰ ਢਕੋਲੀ ਦੇ ਇੱਕ ਹੋਟਲ ‘ਚ ਇੱਕ ਗੈਂਗਸਟਰ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਮੌਕੇ ‘ਤੇ ਪਹੁੰਚੀ। ਮੁਕਾਬਲੇ ‘ਚ ਗੈਂਗਸਟਰ ਜੋਰਾਂ ਨੂੰ 2 ਗੋਲੀਆਂ ਲੱਗੀਆਂ ਹਨ। ਪੰਜਾਬ ਪੁਲਿਸ ਦੇ AIG ਸੰਦੀਪ ਗੋਇਲ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚੇ ਹਨ। ਉਨ੍ਹਾਂ ਦੀ ਬੁਲੇਟ ਪਰੂਫ ਜੈਕੇਟ ਨੂੰ ਗੋਲੀ ਲੱਗੀ ਸੀ। ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਗੋਇਲ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ। ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਬਿਕਰਮ ਸਿੰਘ ਬਰਾੜ ਵੀ ਟੀਮ ਦਾ ਹਿੱਸਾ ਸਨ।

Leave a Reply

Your email address will not be published. Required fields are marked *