ਇੰਡੀਅਨ ਪ੍ਰੀਮੀਅਰ ਲੀਗ ਦੀਆਂ ਪੁਰਾਣੀਆਂ ਅੱਠ ਟੀਮਾਂ ਨੇ ਆਪਣੇ ਰਿਟੇਨ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਕਿੰਗਜ਼ ਨੇ ਇਸ ਵਾਰ ਮਯੰਕ ਅਗਰਵਾਲ ਅਤੇ ਅਰਸ਼ਦੀਪ ਸਿੰਘ ਨੂੰ ਬਰਕਰਾਰ ਰੱਖਿਆ ਹੈ, ਪਰ ਕਪਤਾਨ ਕੇਐੱਲ ਰਾਹੁਲ ਨੇ ਟੀਮ ਨੂੰ ਅਲਵਿਦਾ ਆਖ ਦਿੱਤਾ ਹੈ। ਹੁਣ ਇਸ ਮੁੱਦੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੇਸ ਵਾਡੀਆ ਨੇ ਦੋਸ਼ ਲਾਇਆ ਹੈ ਕਿ ਜੇ ਕੇਐਲ ਰਾਹੁਲ ਨੂੰ ਪਹਿਲਾਂ ਹੀ ਹੋਰ ਟੀਮਾਂ ਨੇ ਸੰਪਰਕ ਕੀਤਾ ਹੈ, ਤਾਂ ਇਹ ਨਿਯਮਾਂ ਦੇ ਵਿਰੁੱਧ ਹੈ। ਨੇਸ ਵਾਡੀਆ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ, “ਅਸੀਂ ਕੇਐੱਲ ਰਾਹੁਲ ਨੂੰ ਰਿਟੇਨ ਕਰਨਾ ਚਾਹੁੰਦੇ ਸੀ, ਪਰ ਉਹ ਨਿਲਾਮੀ ‘ਚ ਜਾਣਾ ਚਾਹੁੰਦੇ ਸਨ। ਪਰ ਜੇਕਰ ਨਿਲਾਮੀ ਤੋਂ ਪਹਿਲਾਂ ਉਨ੍ਹਾਂ ਨਾਲ ਹੋਰ ਟੀਮਾਂ ਨੇ ਸੰਪਰਕ ਕੀਤਾ ਹੈ ਤਾਂ ਇਹ ਨਿਯਮਾਂ ਦੇ ਵਿਰੁੱਧ ਹੈ।”
Here's the @PunjabKingsIPL retention list 👍#VIVOIPLRetention pic.twitter.com/ABl5TWLFhG
— IndianPremierLeague (@IPL) November 30, 2021
ਦਰਅਸਲ, ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਖਨਊ ਦੀ ਟੀਮ ਨੇ ਕੇਐਲ ਰਾਹੁਲ ਨਾਲ ਸੰਪਰਕ ਕੀਤਾ ਹੈ। ਇਸ ‘ਤੇ ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੇਸ ਵਾਡੀਆ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਜਿਹਾ ਨਹੀਂ ਹੋਵੇਗਾ, ਕਿਉਂਕਿ ਇਹ ਬੀਸੀਸੀਆਈ ਨਿਯਮਾਂ ਦੇ ਖਿਲਾਫ ਹੈ। ਨੇਸ ਵਾਡੀਆ ਨੇ ਦੱਸਿਆ ਕਿ ਅਸੀਂ ਮਯੰਕ ਅਗਰਵਾਲ, ਅਰਸ਼ਦੀਪ ਸਿੰਘ ਨੂੰ ਰਿਟੇਨ ਕੀਤਾ ਹੈ। ਮਯੰਕ ਇੱਕ ਸ਼ਾਨਦਾਰ ਖਿਡਾਰੀ ਹੈ ਅਤੇ ਫਰੈਂਚਾਇਜ਼ੀ ਪ੍ਰਤੀ ਵਫ਼ਾਦਾਰ ਰਿਹਾ ਹੈ। ਅਰਸ਼ਦੀਪ ਨੇ ਵੀ ਆਪਣੇ ਆਪ ਨੂੰ ਲਗਾਤਾਰ ਸੁਧਾਰਿਆ ਹੈ, ਉਹ ਜਲਦੀ ਹੀ ਭਾਰਤ ਲਈ ਖੇਡ ਸਕਦਾ ਹੈ।