ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦਾ ਬਿਗਲ ਵੱਜ ਗਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਟੀਮ ਆਪਣਾ ਪਹਿਲਾ ਮੈਚ 27 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਖੇਡੇਗੀ। ਇਸ ਤੋਂ ਪਹਿਲਾਂ ਜਾਣੋ ਪੰਜਾਬ ਕਿੰਗਜ਼ ਦੀ ਸੰਭਾਵਿਤ ਪਲੇਇੰਗ ਇਲੈਵਨ
ਕਪਤਾਨ ਮਯੰਕ ਅਗਰਵਾਲ ਅਤੇ ਸ਼ਿਖਰ ਧਵਨ ਆਈਪੀਐਲ 2022 ਵਿੱਚ ਪੰਜਾਬ ਕਿੰਗਜ਼ ਲਈ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟੋ ਤੀਜੇ ਨੰਬਰ ‘ਤੇ ਖੇਡਣ ਲਈ ਤਿਆਰ ਹਨ। ਹਾਲਾਂਕਿ ਬੇਅਰਸਟੋ ਫਿਲਹਾਲ ਇੰਗਲੈਂਡ ਟੀਮ ਨਾਲ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਖੇਡ ਰਿਹਾ ਹੈ। ਅਜਿਹੇ ‘ਚ ਉਹ ਸ਼ੁਰੂਆਤੀ ਮੈਚਾਂ ‘ਚ ਨਹੀਂ ਖੇਡ ਸਕੇਗਾ।
ਅਜਿਹਾ ਹੋਵੇਗਾ ਮਿਡਲ ਆਰਡਰ
ਮੱਧਕ੍ਰਮ ‘ਚ ਲਿਆਮ ਲਿਵਿੰਗਸਟੋਨ, ਸ਼ਾਹਰੁਖ ਖਾਨ ਅਤੇ ਪ੍ਰਭਸਿਮਰਨ ਸਿੰਘ ਵਰਗੇ ਖਿਡਾਰੀ ਹੋਣਗੇ। ਇਸ ਸੀਜ਼ਨ ‘ਚ ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਗੇਂਦਬਾਜ਼ੀ ਵਿਭਾਗ ਵਿੱਚ ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ ਅਤੇ ਸੰਦੀਪ ਸ਼ਰਮਾ, ਲੈੱਗ ਸਪਿਨਰ ਰਾਹੁਲ ਚਾਹਰ ਅਤੇ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਦੇ ਆਉਣ ਨਾਲ ਪੰਜਾਬ ਕਿੰਗਜ਼ ਦਾ ਗੇਂਦਬਾਜ਼ੀ ਵਿਭਾਗ ਕਾਫੀ ਘਾਤਕ ਹੋ ਗਿਆ ਹੈ।
ਪੰਜਾਬ ਕਿੰਗਜ਼ ਸੰਭਾਵਿਤ ਪਲੇਇੰਗ ਇਲੈਵਨ – ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜੌਨੀ ਬੇਅਰਸਟੋ (ਡਬਲਯੂ ਕੇ) / ਪ੍ਰਭਸਿਮਰਨ ਸਿੰਘ (ਓਪਨਿੰਗ ਮੈਚ), ਲਿਆਮ ਲਿਵਿੰਗਸਟੋਨ, ਰਾਜ ਬਾਵਾ, ਸ਼ਾਹਰੁਖ ਖਾਨ, ਓਡੀਓਨ ਸਮਿਥ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ ਅਤੇ ਕਗੀਸੋ ਰਬਾਡਾ ।