IPL 2022 ਦੇ ਲੀਗ ਮੈਚ ਖਤਮ ਹੋ ਗਏ ਹਨ। ਹੁਣ ਇਹ ਸਪੱਸ਼ਟ ਹੈ ਕਿ ਲੀਗ ਮੈਚਾਂ ਵਿੱਚ ਕਿਹੜੀਆਂ ਚਾਰ ਟੀਮਾਂ ਖੇਡਣਗੀਆਂ। ਗੁਜਰਾਤ ਟਾਈਟਨਜ਼, ਰਾਜਸਥਾਨ ਰਾਇਲਜ਼, ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪਲੇਆਫ ‘ਚ ਜਗ੍ਹਾ ਬਣਾ ਲਈ ਹੈ, ਜਦਕਿ 6 ਹੋਰ ਟੀਮਾਂ ਟੂਰਨਾਮੈਂਟ ‘ਚੋਂ ਬਾਹਰ ਹੋ ਗਈਆਂ ਹਨ। ਇਸ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮਯੰਕ ਅਗਰਵਾਲ ਨੂੰ ਕਪਤਾਨੀ ਸੌਂਪਣ ਵਾਲੇ ਪੰਜਾਬ ਦੀ ਕਿਸਮਤ ਨਹੀਂ ਬਦਲੀ ਅਤੇ ਟੀਮ ਪਲੇਆਫ ਤੋਂ ਬਾਹਰ ਹੋ ਗਈ। ਪੰਜਾਬ ਪਿਛਲੇ 8 ਸਾਲਾਂ ਵਿੱਚ ਇੱਕ ਵਾਰ ਵੀ ਪਲੇਆਫ ਵਿੱਚ ਨਹੀਂ ਪਹੁੰਚਿਆ ਹੈ। ਪੰਜਾਬ ਆਈਪੀਐਲ ਇਤਿਹਾਸ ਵਿੱਚ ਸਿਰਫ਼ 2 ਵਾਰ (2008 – ਸੈਮੀਫਾਈਨਲ) (2014 – ਉਪ ਜੇਤੂ) ਚੋਟੀ ਦੇ 4 ਵਿੱਚ ਪਹੁੰਚਿਆ ਹੈ।
IPL 2022 ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਸੀ। ਟੀਮ ਸਭ ਤੋਂ ਵੱਧ ਰਕਮ ਨਾਲ ਮੈਗਾ ਨਿਲਾਮੀ ਵਿੱਚ ਪਹੁੰਚੀ ਸੀ। ਪੰਜਾਬ ਨੇ ਮਯੰਕ ਅਗਰਵਾਲ ਨੂੰ 12 ਕਰੋੜ ਅਤੇ ਅਰਸ਼ਦੀਪ ਸਿੰਘ ਨੂੰ 4 ਕਰੋੜ ਵਿੱਚ ਖਰੀਦਿਆ ਸੀ। ਅਜਿਹੇ ‘ਚ ਉਸ ਦੇ ਪਰਸ ‘ਚ 74 ਕਰੋੜ ਰੁਪਏ ਸਨ। ਇਸ ਵਾਰ ਪੰਜਾਬ ਨੇ ਪੂਰੀ ਨਵੀਂ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਕੇਐੱਲ ਰਾਹੁਲ ਦੀ ਥਾਂ ਮਯੰਕ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ ਪਰ ਫਿਰ ਵੀ ਟੀਮ ਦੀ ਕਿਸਮਤ ਨਹੀਂ ਬਦਲੀ। ਪੰਜਾਬ ਲਗਾਤਾਰ ਚੌਥੀ ਵਾਰ ਆਈਪੀਐਲ ਵਿੱਚ ਛੇਵੇਂ ਸਥਾਨ ’ਤੇ ਰਿਹਾ।
ਪੰਜਾਬ ਦੀ ਟੀਮ ਹੁਣ ਤੱਕ ਆਈਪੀਐਲ ਵਿੱਚ ਕੋਈ ਟਰਾਫੀ ਨਹੀਂ ਜਿੱਤ ਸਕੀ ਹੈ। ਇਸ ਟੀਮ ਲਈ ਸਭ ਤੋਂ ਵਧੀਆ ਸਾਲ 2014 ਰਿਹਾ, ਜਦੋਂ ਇਹ ਟੀਮ ਫਾਈਨਲ ਵਿੱਚ ਪਹੁੰਚੀ। ਹਾਲਾਂਕਿ ਟੀਮ ਨੂੰ ਫਾਈਨਲ ਮੈਚ ‘ਚ ਕੋਲਕਾਤਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਇਹ ਟੀਮ 2008 ਵਿੱਚ ਤੀਜੇ ਸਥਾਨ ’ਤੇ ਰਹੀ ਸੀ। ਆਈਪੀਐਲ ਦੇ ਬਾਕੀ ਸੀਜ਼ਨ ਵਿੱਚ ਪੰਜਾਬ ਕਦੇ ਵੀ ਪਲੇਆਫ ਵਿੱਚ ਨਹੀਂ ਪਹੁੰਚ ਸਕਿਆ ਹੈ। ਇਸ ਸੀਜ਼ਨ ‘ਚ ਪੰਜਾਬ ਨੇ ਕਪਤਾਨ ਤੋਂ ਲੈ ਕੇ ਟੀਮ ਤੱਕ ਬਦਲ ਦਿੱਤੀ ਸੀ ਪਰ ਫਿਰ ਵੀ ਪ੍ਰਦਰਸ਼ਨ ‘ਤੇ ਕੋਈ ਅਸਰ ਨਹੀਂ ਪਿਆ ਅਤੇ ਟੀਮ ਪਲੇਆਫ ਤੋਂ ਬਾਹਰ ਹੋ ਗਈ।
ਆਈਪੀਐਲ ਵਿੱਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ
2008 – ਸੈਮੀਫਾਈਨਲ
2009 – 5ਵਾਂ ਸਥਾਨ
2010 – 8ਵਾਂ ਸਥਾਨ
2011 – 5ਵਾਂ ਸਥਾਨ
2012 – 6ਵਾਂ ਸਥਾਨ
2013 – 6ਵਾਂ ਸਥਾਨ
2014- ਰਨਰ ਅੱਪ
2015 – 8ਵਾਂ ਸਥਾਨ
2016- 8ਵਾਂ ਸਥਾਨ
2017 – 5ਵਾਂ ਸਥਾਨ
2018- 7ਵਾਂ ਸਥਾਨ
2019 – 6ਵਾਂ ਸਥਾਨ
2020 – 6ਵਾਂ ਸਥਾਨ
2021- 6ਵਾਂ ਸਥਾਨ
2022- 6ਵਾਂ ਸਥਾਨ