[gtranslate]

ਕੀ ਪ੍ਰੀਟੀ ਜ਼ਿੰਟਾ ਨੇ ਨਹੀਂ ਕੀਤੀ ਸੀ ਕੋਈ ਗਲਤੀ ? ਪੰਜਾਬ ਕਿੰਗਜ਼ ਨੇ ਨਿਲਾਮੀ ‘ਚ ਗਲਤ ਖਿਡਾਰੀ ਚੁਣਨ ਵਾਲੇ ਮਸਲੇ ‘ਤੇ ਦਿੱਤਾ ਇਹ ਸਪੱਸ਼ਟੀਕਰਨ

punjab kings clarification on ipl auction

ਪੰਜਾਬ ਕਿੰਗਜ਼ ਵੱਲੋਂ ਗਲਤ ਖਿਡਾਰੀ ਲਈ ਬੋਲੀ ਲਗਾਉਣ ਨੂੰ ਲੈ ਕੇ ਸਪੱਸ਼ਟੀਕਰਨ ਆਇਆ ਹੈ। ਪੰਜਾਬ ਕਿੰਗਜ਼ ਨੇ ਕਿਹਾ ਹੈ ਕਿ ਨਿਲਾਮੀ ਦੌਰਾਨ ਖਿਡਾਰੀ ਦੀ ਚੋਣ ‘ਚ ਕੋਈ ਗਲਤੀ ਨਹੀਂ ਹੋਈ, ਸਿਰਫ ਉਹੀ ਖਿਡਾਰੀ ਖਰੀਦਿਆ ਗਿਆ ਹੈ, ਜਿਸ ਨੂੰ ਫਰੈਂਚਾਇਜ਼ੀ ਖਰੀਦਣਾ ਚਾਹੁੰਦੀ ਸੀ। ਪੰਜਾਬ ਕਿੰਗਜ਼ ਦੇ ਇਸ ਸਪੱਸ਼ਟੀਕਰਨ ਤੋਂ ਪਹਿਲਾਂ ਇਸ ਗੱਲ ਦੀ ਕਾਫੀ ਚਰਚਾ ਚੱਲ ਰਹੀ ਸੀ ਕਿ ਦੋ ਇੱਕੋ ਜਿਹੇ ਨਾਂ ਹੋਣ ਕਾਰਨ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰਿਟੀ ਜ਼ਿੰਟਾ ਨੇ ਗਲਤ ਖਿਡਾਰੀ ਲਈ ਬੋਲੀ ਲਗਾ ਦਿੱਤੀ ਸੀ।

ਇਹ ਪੂਰਾ ਮਾਮਲਾ ਸ਼ਸ਼ਾਂਕ ਸਿੰਘ ਦੀ ਨਿਲਾਮੀ ਦਾ ਹੈ। ਮੰਗਲਵਾਰ ਨੂੰ ਸ਼ਸ਼ਾਂਕ ਸਿੰਘ ਨੂੰ ਨਿਲਾਮੀ ਦੇ ਆਖਰੀ ਪਲਾਂ ‘ਚ ਖਰੀਦਿਆ ਗਿਆ ਸੀ। ਜਦੋਂ ਅਨਕੈਪਡ ਭਾਰਤੀ ਖਿਡਾਰੀਆਂ ਲਈ ਤੇਜ਼ ਬੋਲੀ ਦਾ ਦੌਰ ਚੱਲ ਰਿਹਾ ਸੀ, ਜਿਵੇਂ ਹੀ ਨਿਲਾਮੀਕਰਤਾ ਮਲਿਕਾ ਨੇ ਸ਼ਸ਼ਾਂਕ ਸਿੰਘ ਦਾ ਨਾਂ ਲਿਆ, ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੇ ਤੁਰੰਤ ਬੋਲੀ ਲਗਾ ਦਿੱਤੀ। ਕਿਸੇ ਹੋਰ ਫਰੈਂਚਾਇਜ਼ੀ ਨੇ ਆਪਣਾ ਹੱਥ ਨਹੀਂ ਚੁੱਕਿਆ ਅਤੇ ਸ਼ਸ਼ਾਂਕ ਜਲਦੀ ਹੀ ਪੰਜਾਬ ਕਿੰਗਜ਼ ਦਾ ਹਿੱਸਾ ਬਣ ਗਿਆ। ਉਸ ਨੂੰ ਆਧਾਰ ਕੀਮਤ (20 ਲੱਖ ਰੁਪਏ) ‘ਤੇ ਹੀ ਖਰੀਦਿਆ ਗਿਆ ਸੀ।

ਨਿਲਾਮੀ ਤੋਂ ਬਾਅਦ ਇਸ ਬੋਲੀ ਸਬੰਧੀ ਰਿਪੋਰਟ ਸਾਹਮਣੇ ਆਈ ਕਿ ਜਦੋਂ ਪੰਜਾਬ ਕਿੰਗਜ਼ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ ਤਾਂ ਉਨ੍ਹਾਂ ਨੇ ਬੋਲੀ ਵਾਪਿਸ ਲੈਣ ਲਈ ਨਿਲਾਮੀ ਕਰਨ ਵਾਲੀ ਮਲਿਕਾ ਨਾਲ ਗੱਲ ਕੀਤੀ ਪਰ ਉਸ ਨੇ ਨਿਯਮਾਂ ਮੁਤਾਬਿਕ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਬੁੱਧਵਾਰ ਸ਼ਾਮ ਨੂੰ ਪੰਜਾਬ ਕਿੰਗਜ਼ ਨੇ ਇਸ ਪੂਰੇ ਮਾਮਲੇ ‘ਤੇ ਬਿਆਨ ਜਾਰੀ ਕੀਤਾ।

ਪੰਜਾਬ ਕਿੰਗਜ਼ ਦੇ ਸੀਈਓ ਸਤੀਸ਼ ਮੇਨਨ ਦੁਆਰਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਇਸ ਬਿਆਨ ਵਿੱਚ ਕਿਹਾ ਗਿਆ ਹੈ, ‘ਪੰਜਾਬ ਕਿੰਗਜ਼ ਇਹ ਸਪੱਸ਼ਟ ਕਰਨਾ ਚਾਹੇਗਾ ਕਿ ਇਹ ਖਿਡਾਰੀ ਸਾਡੀ ਸੂਚੀ ਦਾ ਹਿੱਸਾ ਸੀ ਜਿਸ ‘ਤੇ ਅਸੀਂ ਬੋਲੀ ਲਗਾਉਣੀ ਸੀ। ਉਲਝਣ ਇਸ ਲਈ ਸੀ ਕਿਉਂਕਿ ਸੂਚੀ ਵਿੱਚ ਇੱਕੋ ਨਾਮ ਵਾਲੇ ਦੋ ਖਿਡਾਰੀ ਸਨ। ਸ਼ਸ਼ਾਂਕ ਨੂੰ ਸਾਡੇ ਨਾਲ ਮਿਲਾ ਕੇ ਅਸੀਂ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਸਹੀ ਸ਼ਸ਼ਾਂਕ ਨੂੰ ਸਾਡੀ ਟੀਮ ਵਿੱਚ ਚੁਣਿਆ ਗਿਆ ਹੈ। ਉਸਨੇ ਕੁਝ ਆਕਰਸ਼ਕ ਪ੍ਰਦਰਸ਼ਨ ਕੀਤੇ ਹਨ ਅਤੇ ਆਪਣੀਆਂ ਕਾਬਲੀਅਤਾਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਲਈ ਤਿਆਰ ਹੈ।”

Leave a Reply

Your email address will not be published. Required fields are marked *