ਰਿਸ਼ਭ ਪੰਤ ਨੇ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਿੰਗਜ਼ ਦਾ ਮਜ਼ਾਕ ਉਡਾਇਆ ਸੀ ਅਤੇ ਹੁਣ ਦੋਵਾਂ ਟੀਮਾਂ ਦੇ ਵਿਚਕਾਰ ਹੋਏ ਮੁਕਾਬਲੇ ‘ਚ ਕਪਤਾਨ ਅਈਅਰ ਦੀ ਟੀਮ ਨੇ ਪੰਜਾਬ ਕਿੰਗਜ਼ ਦਾ ਮਜ਼ਾਕ ਉਡਾਉਣ ‘ਤੇ ਰਿਸ਼ਭ ਪੰਤ ਨੂੰ ਸਜ਼ਾ ਦੇ ਦਿੱਤੀ ਹੈ। ਦਰਅਸਲ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਖਾਸ ਗੱਲ ਹੈ ਕਿ ਲਖਨਊ ਨੂੰ ਆਪਣੇ ਹੀ ਘਰੇਲੂ ਮੈਦਾਨ ‘ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੌਜੂਦਾ ਸੀਜ਼ਨ ‘ਚ ਪੰਜਾਬ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਦਕਿ ਲਖਨਊ ਨੂੰ ਟੂਰਨਾਮੈਂਟ ਦੀ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਏਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਐਲਐਸਜੀ ਨੇ ਪਹਿਲਾਂ ਖੇਡਦੇ ਹੋਏ 171 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਪੰਜਾਬ ਨੇ 17ਵੇਂ ਓਵਰ ਵਿੱਚ 8 ਵਿਕਟਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।
