ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ ਹੈ। ਇਸ ਘੱਟ ਸਕੋਰ ਵਾਲੇ ਮੈਚ ਵਿੱਚ ਆਰਆਰ ਨੇ ਪਹਿਲਾਂ ਖੇਡਦੇ ਹੋਏ 144 ਦੌੜਾਂ ਬਣਾਈਆਂ ਸਨ। ਰਾਜਸਥਾਨ ਦੀ ਪਾਰੀ ਫਿੱਕੀ ਰਹੀ ਪਰ ਵਿਚਕਾਰਲੇ ਓਵਰਾਂ ਵਿੱਚ ਰਿਆਨ ਪਰਾਗ ਅਤੇ ਰਵੀਚੰਦਰਨ ਅਸ਼ਵਿਨ ਦੀ 50 ਦੌੜਾਂ ਦੀ ਅਹਿਮ ਸਾਂਝੇਦਾਰੀ ਨੇ ਪੰਜਾਬ ਨੂੰ 145 ਦੌੜਾਂ ਦਾ ਟੀਚਾ ਦੇਣ ਵਿੱਚ ਅਹਿਮ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਲਈ ਕਪਤਾਨ ਸੈਮ ਕਰਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਕਰਨ ਨੇ 41 ਗੇਂਦਾਂ ‘ਤੇ 63 ਦੌੜਾਂ ਬਣਾਈਆਂ। ਇਸ ਦੌਰਾਨ ਕਰਨ ਨੇ 5 ਚੌਕੇ ਅਤੇ 3 ਛੱਕੇ ਵੀ ਲਗਾਏ। ਕਰਨ ਨੇ ਜਿਤੇਸ਼ ਸ਼ਰਮਾ ਨਾਲ 63 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੇ 20 ਗੇਂਦਾਂ ‘ਤੇ 22 ਦੌੜਾਂ ਬਣਾਈਆਂ। ਆਰਆਰ ਲਈ ਅਵੇਸ਼ ਖਾਨ ਅਤੇ ਯੁਜਵੇਂਦਰ ਚਾਹਲ ਨੇ ਦੋ-ਦੋ ਵਿਕਟਾਂ ਲਈਆਂ। IPL 2024 ਵਿੱਚ ਰਾਜਸਥਾਨ ਰਾਇਲਜ਼ ਦੀ ਇਹ ਲਗਾਤਾਰ ਚੌਥੀ ਹਾਰ ਸੀ।