ਪੰਜਾਬ ਕਿੰਗਜ਼ ਨੇ ਆਈਪੀਐਲ 2025 ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਪੰਜਾਬ ਨੇ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾਇਆ ਹੈ। ਪੰਜਾਬ ਕਿੰਗਜ਼ ਦੀਆਂ 243 ਦੌੜਾਂ ਦੇ ਜਵਾਬ ਵਿੱਚ ਗੁਜਰਾਤ ਦੀ ਟੀਮ 232 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਜਿੱਤ ਗੇਂਦਬਾਜ਼ਾਂ ਨੇ ਤੈਅ ਕੀਤੀ। ਅਹਿਮਦਾਬਾਦ ਦੀ ਤ੍ਰੇਲ ਵਿੱਚ ਵੀ ਪੰਜਾਬ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਸ਼ਦੀਪ ਸਿੰਘ ਨੇ 36 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ। ਮੈਕਸਵੈੱਲ ਅਤੇ ਜਾਨਸਨ ਨੂੰ ਇਕ-ਇਕ ਵਿਕਟ ਮਿਲੀ। ਪਰ ਪੰਜਾਬ ਦੀ ਜਿੱਤ ਦਾ ਮੁੱਖ ਕਾਰਨ ਵਿਜੇ ਕੁਮਾਰ ਵੈਸ਼ਕ ਰਿਹਾ, ਜਿਸ ਨੇ ਕੋਈ ਵਿਕਟ ਨਹੀਂ ਲਈ ਪਰ ਡੈੱਥ ਓਵਰਾਂ ਵਿੱਚ 2 ਸ਼ਾਨਦਾਰ ਓਵਰ ਸੁੱਟਣ ਵਿੱਚ ਕਾਮਯਾਬ ਰਹੇ। ਵੈਸ਼ਕ ਨੇ 3 ਓਵਰਾਂ ਵਿੱਚ 28 ਦੌੜਾਂ ਦਿੱਤੀਆਂ ਪਰ ਉਸ ਨੇ ਗੁਜਰਾਤ ਤੋਂ ਮੈਚ ਖੋਹ ਲਿਆ।
