[gtranslate]

ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ : ਪੰਜਾਬ ਸਰਕਾਰ ਇਸ ਮਹਿਕਮੇ ‘ਚ 1690 ਅਸਾਮੀਆਂ ‘ਤੇ ਕਰੇਗੀ ਭਰਤੀ

punjab govt jobs 2022 pspcl

ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਨੇ ਪਾਵਰਕੌਮ ਵਿੱਚ ਸਹਾਇਕ ਲਾਈਨਮੈਨ ਲਈ ਸਰਕਾਰੀ ਨੌਕਰੀਆਂ ਜਾਰੀ ਕਰ ਦਿੱਤੀਆਂ ਹਨ। ਕੁੱਲ 1690 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਪਾਵਰਕਾਮ ਇਨ੍ਹਾਂ ਅਸਾਮੀਆਂ ਨੂੰ ਵਧਾ ਜਾਂ ਘਟਾ ਸਕਦਾ ਹੈ। ਪਾਵਰਕੌਮ ਨੇ ਇਸ ਸਬੰਧੀ ਪਬਲਿਕ ਨੋਟਿਸ ਜਾਰੀ ਕੀਤਾ ਹੈ। ਪਾਵਰਕੌਮ ਅਨੁਸਾਰ ਸ਼੍ਰੇਣੀ, ਯੋਗਤਾ, ਤਨਖਾਹ-ਸਕੇਲ, ਚੋਣ ਦੀ ਪ੍ਰਕਿਰਿਆ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਸਬੰਧੀ 30 ਅਪਰੈਲ ਤੋਂ ਬਾਅਦ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਚਾਹਵਾਨ ਨੌਜਵਾਨ ਪਾਵਰਕਾਮ ਦੀ ਵੈੱਬਸਾਈਟ www.pspcl.in ‘ਤੇ ਦੇਖ ਸਕਦੇ ਹਨ।

http://

ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਿਚੋਂ 10 ਹਜ਼ਾਰ ਪੰਜਾਬ ਪੁਲਿਸ ਵਿੱਚ ਹੋਣਗੀਆਂ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ 10,300, ਸਿਹਤ ਵਿੱਚ 4837, ਪਾਵਰਕੌਮ ਵਿੱਚ 1690, ਉਚੇਰੀ ਸਿੱਖਿਆ ਵਿੱਚ 997, ਤਕਨੀਕੀ ਸਿੱਖਿਆ ਵਿੱਚ 990, ਪੇਂਡੂ ਵਿਕਾਸ ਵਿੱਚ 803, ਮੈਡੀਕਲ ਸਿੱਖਿਆ ਵਿੱਚ 319, ਹਾਊਸਿੰਗ ਵਿੱਚ 280, ਪਸ਼ੂ ਪਾਲਣ ਵਿੱਚ 250, ਵਾਟਰ ਸਪਲਾਈ ਵਿੱਚ 158, ਆਬਕਾਰੀ ਦੀਆਂ 176 ਅਸਾਮੀਆਂ ਫੂਡ ਸਪਲਾਈ, 197 ਜਲ ਸਰੋਤ, 148 ਜੇਲ੍ਹ ਵਿਭਾਗ, 82 ਸਮਾਜਿਕ ਸੁਰੱਖਿਆ ਅਤੇ 45 ਸਮਾਜਿਕ ਨਿਆਂ ਵਿੱਚ ਭਰੀਆਂ ਜਾਣਗੀਆਂ।

ਇਸ ਤੋਂ ਇਲਾਵਾ ‘ਆਪ’ ਸਰਕਾਰ ਨੇ ਪੰਜਾਬ ਵਿੱਚ 35 ਹਜ਼ਾਰ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਹੈ। ਸੀਐਮ ਮਾਨ ਨੇ ਵੀ ਇਸ ਦਾ ਐਲਾਨ ਕੀਤਾ ਹੈ। ਹਾਲਾਂਕਿ ਫਿਲਹਾਲ ਇਨ੍ਹਾਂ ਮੁਲਾਜ਼ਮਾਂ ਦਾ ਠੇਕਾ ਇੱਕ ਸਾਲ ਲਈ ਰੀਨਿਊ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਲਈ ਨੀਤੀ ਨਹੀਂ ਬਣਦੀ, ਉਦੋਂ ਤੱਕ ਉਨ੍ਹਾਂ ਨੂੰ ਸੇਵਾ ਵਿੱਚ ਵਾਧਾ ਦਿੱਤਾ ਗਿਆ ਹੈ।

Likes:
0 0
Views:
450
Article Categories:
India News

Leave a Reply

Your email address will not be published. Required fields are marked *