ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਲਿਆਉਣ ਲਈ ਵਿਸ਼ੇਸ਼ ਸੈਸ਼ਨ ਸੱਦਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਪਾਲ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਸਿਰਫ਼ ਭਰੋਸੇ ਦੇ ਪ੍ਰਸਤਾਵ ਨੂੰ ਸਾਬਿਤ ਕਰਨ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਰਾਜਪਾਲ ਦੇ ਇਸ ਫੈਸਲੇ ਤੋਂ ਬਾਅਦ ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ- ਭਾਜਪਾ ਦੇ ਕਹਿਣ ‘ਤੇ ਸੈਸ਼ਨ ਬੁਲਾਉਣ ਦੀ ਮਨਾਹੀ ਕੀਤੀ ਗਈ ਸੀ।
ਕੇਜਰੀਵਾਲ ਨੇ ਕਿਹਾ- ਰਾਜਪਾਲ ਕੈਬਿਨੇਟ ਦੇ ਸੱਦੇ ਗਏ ਸੈਸ਼ਨ ਤੋਂ ਕਿਵੇਂ ਇਨਕਾਰ ਕਰ ਸਕਦੇ ਹਨ? ਫਿਰ ਤਾਂ ਜੰਤੰਤਰ ਖਤਮ ਹੋ ਜਾਂਦਾ ਹੈ। ਦੋ ਦਿਨ ਪਹਿਲਾਂ ਰਾਜਪਾਲ ਨੇ ਸੈਸ਼ਨ ਦੀ ਇਜਾਜ਼ਤ ਦੇ ਦਿੱਤੀ ਸੀ। ਜਦੋਂ ਓਪਰੇਸ਼ਨ ਲੋਟਸ ਫੇਲ ਹੁੰਦਾ ਦਿਖਾਈ ਦਿੱਤਾ ਅਤੇ ਨੰਬਰ ਪੂਰੇ ਨਹੀਂ ਹੋਏ ਸਨ, ਤਾਂ ਉੱਪਰੋਂ ਇੱਕ ਫੋਨ ਆਇਆ ਕਿ ਇਜਾਜ਼ਤ ਵਾਪਿਸ ਲੈ ਲਵੋ। ਅੱਜ ਦੇਸ਼ ਵਿੱਚ ਇੱਕ ਪਾਸੇ ਸੰਵਿਧਾਨ ਹੈ ਅਤੇ ਦੂਜੇ ਪਾਸੇ ਅਪਰੇਸ਼ਨ ਲੋਟਸ।