ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ਉੱਪਰ ਆਪਣੇ ਨਤੀਜੇ ਦੇਖ ਸਕਦੇ ਹਨ। 12ਵੀਂ ਜਮਾਤ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ ‘ਚ ਕੁੜੀਆਂ ਨੇ ਮੱਲਾਂ ਮਾਰੀਆਂ ਹਨ ਕਿਉਂਕਿ ਨਤੀਜਿਆਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਤਿੰਨੋਂ ਕੁੜੀਆਂ ਹੀ ਹਨ।
ਪਹਿਲਾ ਸਥਾਨ ਹਾਸਲ ਕਰਨ ਵਾਲੀ ਤੇਜ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ, ਸੈਕੰਡਰੀ ਸਕੂਲ, ਸ਼ਿਮਲਾ ਪੂਰੀ, ਲੁਧਿਆਣਾ ਦੀ ਅਰਸ਼ਦੀਪ ਕੌਰ ਹੈ ਜਿਸ ਨੇ 500 ਵਿਚੋਂ 497 ਅੰਕ ਹਾਸਲ ਕੀਤੇ ਹਨ। ਦੂਜੇ ਸਥਾਨ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਛੋਆਣਾ, ਮਾਨਸਾ ਦੀ ਅਰਸ਼ਪ੍ਰੀਤ ਕੌਰ ਹੈ ਜਿਸ ਨੇ 500 ਵਿੱਚੋਂ 497 ਨੰਬਰ ਹਾਸਲ ਕੀਤੇ ਹਨ। ਤੀਜਾ ਸਥਾਨ ਕੁਲਵਿੰਦਰ ਕੌਰ ਨੇ ਹਾਸਲ ਕੀਤਾ ਹੈ ਜੋ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫਰੀਦਕੋਟ ਦੀ ਹੈ।ਉਸਨੇ ਵੀ 500 ਵਿਚੋਂ 497 ਅੰਕ ਹਾਸਲ ਕੀਤੇ ਹਨ।
ਹਿਊਮੈਨਟੀਜ਼ ਸਟਰੀਮ ਦੀਆਂ ਤਿੰਨੋਂ ਲੜਕੀਆਂ ਨੇ 99.40% ਨਾਲ PSEB ਜਮਾਤ 12ਵੀਂ ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਤਿੰਨੋਂ ਲੜਕੀਆਂ ਨੇ 99.40 ਪ੍ਰਤੀਸ਼ਤ ਨਾਲ 500 ਵਿੱਚੋਂ 497 ਅੰਕ ਪ੍ਰਾਪਤ ਕੀਤੇ ਹਨ।