ਸ਼ਾਰਜਾਹ ਵਿੱਚ ਖੇਡੇ ਗਏ ਆਈਪੀਐਲ 2021 ਦੇ 37 ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਘੱਟ ਸਕੋਰ ਵਾਲੇ ਮੈਚ ਵਿੱਚ ਪੰਜ ਦੌੜਾਂ ਨਾਲ ਹਰਾ ਕੇ ਇਤਿਹਾਸ ਦੁਹਰਾਇਆ ਹੈ। ਪਹਿਲਾਂ ਖੇਡਣ ਤੋਂ ਬਾਅਦ ਪੰਜਾਬ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ‘ਤੇ ਸਿਰਫ 125 ਦੌੜਾਂ ਬਣਾਈਆਂ ਸਨ। ਪਰ ਇਸ ਦੇ ਜਵਾਬ ਵਿੱਚ ਮਜ਼ਬੂਤ ਬੱਲੇਬਾਜ਼ਾਂ ਨਾਲ ਸਜੀ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਸੱਤ ਵਿਕਟਾਂ ’ਤੇ 120 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਲਈ ਜੇਸਨ ਹੋਲਡਰ ਨੇ 29 ਗੇਂਦਾਂ ਵਿੱਚ ਪੰਜ ਛੱਕਿਆਂ ਦੀ ਮਦਦ ਨਾਲ ਅਜੇਤੂ 47 ਦੌੜਾਂ ਦੀ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਵਾ ਸਕੇ।
Good morning #SaddeFans! 🌅#SaddaPunjab #IPL2021 #PunjabKings #SRHvPBKS pic.twitter.com/9FcxUSA4r2
— Punjab Kings (@PunjabKingsIPL) September 26, 2021
ਇਸ ਸੀਜ਼ਨ ਵਿੱਚ 10 ਮੈਚਾਂ ਵਿੱਚ ਪੰਜਾਬ ਦੀ ਇਹ ਚੌਥੀ ਜਿੱਤ ਹੈ। ਜਿਸ ਨਾਲ ਟੀਮ ਅੱਠ ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ। ਇਸਦੇ ਨਾਲ ਹੀ ਹੁਣ ਪੰਜਾਬ ਦੀ ਪਲੇਅ-ਆਫ ਵਿੱਚ ਪਹੁੰਚਣ ਦੀ ਉਮੀਦ ਅਜੇ ਵੀ ਬਰਕਰਾਰ ਹੈ। ਇਸ ਤੋਂ ਪਹਿਲਾਂ ਆਈਪੀਐਲ 2020 ਵਿੱਚ ਵੀ, ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 126 ਦੌੜਾਂ ਦਾ ਬਚਾਅ ਕੀਤਾ ਸੀ। ਅਤੇ ਇੱਕ ਵਾਰ ਫਿਰ ਇਤਿਹਾਸ ਦੁਹਰਾਉਂਦੇ ਹੋਏ, ਪੰਜਾਬ ਨੇ ਹੈਦਰਾਬਾਦ ਦੇ ਖਿਲਾਫ ਹੀ 125 ਦੌੜਾਂ ਦਾ ਬਚਾਅ ਕੀਤਾ ਹੈ। ਆਈਪੀਐਲ ਦੇ ਇਤਿਹਾਸ ਵਿੱਚ, ਇਸ ਸਭ ਤੋਂ ਘੱਟ ਸਕੋਰ ਦਾ ਬਚਾਅ ਸ਼ਾਰਜਾਹ ਦੇ ਮੈਦਾਨ ਵਿੱਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਆਈਪੀਐਲ ਦੇ ਇਤਿਹਾਸ ਵਿੱਚ ਆਪਣੇ ਦੂਜੇ ਸਭ ਤੋਂ ਘੱਟ ਸਕੋਰ ਦਾ ਬਚਾਅ ਕੀਤਾ ਹੈ।