ਪੰਜਾਬ ਦਾ ਅਗਲਾ ‘ਸਰਦਾਰ’ ਕੌਣ ਬਣੇਗਾ, ਇਹ ਅੱਜ ਤੈਅ ਹੋ ਜਾਵੇਗਾ। ਕੁਝ ਘੰਟਿਆਂ ਦੀ ਗਿਣਤੀ ਤੋਂ ਬਾਅਦ ਤਸਵੀਰਾਂ ਸਾਫ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁਝ ਘੰਟੇ ਗਿਣਤੀ ਤੋਂ ਬਾਅਦ ਤਸਵੀਰ ਸਪੱਸ਼ਟ ਹੋ ਜਾਵੇਗੀ। ਇਸ ਤੋਂ ਪਹਿਲਾਂਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੁਝ ਹੋਰ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ‘ਆਪ’ ਨੂੰ ਕਾਂਗਰਸ ਤੋਂ ਸਖ਼ਤ ਟੱਕਰ ਮਿਲੇਗੀ।
