ਪੰਜਾਬ ਦੇ ਕਪੂਰਥਲਾ ਦੀ ਧੀ ਪੁਨੀਤ ਕੌਰ ਨੇ ਗੁੜਗਾਓਂ ਵਿੱਚ ਆਯੋਜਿਤ ਵਿਆਹੁਤਾ ਔਰਤਾਂ ਦੇ ਬਹੁ-ਪ੍ਰਤਿਭਾ ਮੁਕਾਬਲੇ ਵਿੱਚ ਉੱਤਰੀ ਜ਼ੋਨ ਮਿਸਿਜ਼ ਇੰਡੀਆ (ਵਨ ਇਨ ਏ ਮਿਲੀਅਨ) ਦਾ ਖਿਤਾਬ ਜਿੱਤ ਕੇ ਕਪੂਰਥਲਾ ਦਾ ਨਾਂ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਿਤਾ ਮੁਪਿੰਦਰ ਸਿੰਘ ਨੇ ਬੜੇ ਮਾਣ ਨਾਲ ਸਾਂਝੀ ਕੀਤੀ ਹੈ। ਜੋ ਕੁੱਝ ਸਾਲ ਪਹਿਲਾਂ ਕਪੂਰਥਲਾ ਰੇਲ ਕੋਚ ਫੈਕਟਰੀ ਤੋਂ ਡਿਪਟੀ ਸੀਐਮਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਆਰਸੀਐਫ ਦੇ ਸਾਬਕਾ ਪੀਆਰਓ ਮੁਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਗੁੜਗਾਉਂ ਵਿੱਚ ਕਰਵਾਏ ਗਏ ਬਹੁ-ਪ੍ਰਤਿਭਾ ਮੁਕਾਬਲੇ ਵਿੱਚ ਦੇਸ਼ ਭਰ ਦੀਆਂ 5000 ਤੋਂ ਵੱਧ ਵਿਆਹੁਤਾ ਔਰਤਾਂ ਨੇ ਭਾਗ ਲਿਆ ਸੀ। ਕਈ ਆਡੀਸ਼ਨਾਂ ਅਤੇ ਫੈਸ਼ਨ, ਸੁੰਦਰਤਾ, ਸ਼ਖਸੀਅਤ ਵਿਕਾਸ ਅਤੇ ਪਹਿਰਾਵੇ, ਕੈਟ ਵਾਕ ਰਾਊਂਡ ਸਮੇਤ ਵੱਖ-ਵੱਖ ਰਾਊਂਡਾਂ ਤੋਂ ਬਾਅਦ, ਗ੍ਰੈਂਡ ਫਿਨਾਲੇ ਲਈ 70 ਔਰਤਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਪੁਨੀਤ ਕੌਰ ਨੇ ਗ੍ਰੈਂਡ ਫਿਨਾਲੇ ਵਿੱਚ 70 ਵਿਆਹੀਆਂ ਔਰਤਾਂ ਵਿੱਚੋਂ ਮਿਸਿਜ਼ ਇੰਡੀਆ (ਵਨ ਇਨ ਏ ਮਿਲੀਅਨ) ਨਾਰਥ ਜ਼ੋਨ ਦਾ ਖਿਤਾਬ ਜਿੱਤਿਆ ਹੈ। ਜੋ ਕਿ ਨਵੇਂ ਸਾਲ 2023 ਦੀ ਸਾਰਥਕ ਸ਼ੁਰੂਆਤ ਹੈ। ਪਹਿਲੀ ਮਿਸਿਜ਼ ਵਰਲਡ ਅਤੇ ਅਭਿਨੇਤਰੀ ਸ਼੍ਰੀਮਤੀ ਅਦਿਤੀ ਗੋਵਿਤਰੀਕਰ ਨੇ ਇਸ ਪ੍ਰਤੀਯੋਗਤਾ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।