ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਦੇ ਵੱਲੋਂ ਪੁਹੋਈ ਤੋਂ ਵਰਕਵਰਥ ਮੋਟਰਵੇਅ ਨੂੰ ਅੱਜ ਲੋਕਾਂ ਦੇ ਲਈ ਖੋਲ੍ਹਿਆ ਗਿਆ ਹੈ। ਇੱਕ ਸਾਲ ਤੋਂ ਵੱਧ ਦੇਰੀ ਤੋਂ ਬਾਅਦ, ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੋਟਰਵੇਅ ਐਕਸਟੈਂਸ਼ਨ ਨੂੰ ਅਧਿਕਾਰਤ ਤੌਰ ‘ਤੇ ਉਦਘਾਟਨ ਕਰ ਲੋਕਾਂ ਦੇ ਲਈ ਖੋਲ੍ਹਿਆ ਗਿਆ ਹੈ। ਹਿਪਕਿਨਜ਼ ਨੇ ਕਿਹਾ ਕਿ, “ਹਾਲ ਹੀ ਦੇ ਅਤਿਅੰਤ ਮੌਸਮ ਦੀਆਂ ਘਟਨਾਵਾਂ ਨੇ ਇਹ ਉਜਾਗਰ ਕੀਤਾ ਹੈ ਕਿ ਆਕਲੈਂਡ ਤੋਂ ਨੌਰਥਲੈਂਡ ਟ੍ਰਾਂਸਪੋਰਟ ਕੋਰੀਡੋਰ ਕਿੰਨਾ ਨਾਜ਼ੁਕ ਹੋ ਸਕਦਾ ਹੈ, ਇਸ ਲਈ ਇਹ ਉੱਤਰ ਨਾਲ ਇੱਕ ਭਰੋਸੇਯੋਗ ਸੰਪਰਕ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਕਦਮ ਹੈ।”
ਵਾਕਾ ਕੋਟਾਹੀ ਅਤੇ ਨਾਰਦਰਨ ਐਕਸਪ੍ਰੈਸ ਗਰੁੱਪ ਵਿਚਕਾਰ ਸਾਂਝੇਦਾਰੀ ਵਜੋਂ 18.5 ਕਿਲੋਮੀਟਰ ਦਾ ਮੋਟਰਵੇਅ ਬਣਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ “ਜਲਦੀ ਹੀ ਜਨਤਾ ਲਈ ਖੋਲ੍ਹਿਆ ਜਾਵੇਗਾ, ਸਿਰਫ ਮੁਕੰਮਲ ਕੰਮ ਬਾਕੀ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ”। ਦੱਸ ਦੇਈਏ ਕਿ ਹਰ ਰੋਜ਼ 135,000 ਤੋਂ ਵੱਧ ਵਾਹਨਾਂ ਦੇ ਸੜਕ ‘ਤੇ ਸਫ਼ਰ ਕਰਨ ਦੀ ਉਮੀਦ ਹੈ। ਇਸ ਵਿੱਚ 1300 ਟਰੱਕ ਸ਼ਾਮਿਲ ਹਨ।