ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਨੂੰ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। 12ਵੀਂ ਦੇ ਨਤੀਜ਼ਿਆਂ ਵਾਂਗ ਇੱਥੇ ਵੀ ਲੜਕੀਆਂ ਨੇ ਬਾਜ਼ੀ ਮਾਰਦਿਆਂ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਹਨ। ਸਰਕਾਰੀ ਹਾਈ ਸਕੂਲ ਸਕੀਵਾਲਾ ਫ਼ਿਰੋਜ਼ਪੁਰ ਦੀ ਨੈਨਸੀ ਰਾਣਾ ਪਹਿਲੇ ਸਥਾਨ ’ਤੇ ਰਹੀ। ਦੂਜੇ ਨੰਬਰ ’ਤੇ ਸੰਗਰੂਰ ਦੀ ਦਿਲਪ੍ਰੀਤ ਅਤੇ ਤੀਜੇ ਸਥਾਨ ’ਤੇ ਇਸੇ ਸ਼ਹਿਰ ਦੀ ਕੋਮਲਪ੍ਰੀਤ ਰਹੀ ਹੈ। ਇਸ ਸਾਲ 10ਵੀਂ ਜਮਾਤ ਦਾ ਨਤੀਜਾ 97.94 ਫੀਸਦੀ ਰਿਹਾ ਹੈ।
ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਨੈਨਸੀ ਰਾਣਾ ਨੇ 650 ਵਿੱਚੋਂ 644 ਅੰਕ ਪ੍ਰਾਪਤ ਕੀਤੇ ਹਨ। ਦੂਜੇ ਸਥਾਨ ‘ਤੇ ਰਹੀ ਦਿਲਪ੍ਰੀਤ ਨੇ 644 ਅਤੇ ਕੋਮਲਪ੍ਰੀਤ ਨੇ 642 ਅੰਕ ਪ੍ਰਾਪਤ ਕੀਤੇ ਹਨ। ਨੈਨਸੀ ਦਿਲਪ੍ਰੀਤ ਨਾਲੋਂ ਕੁਝ ਮਹੀਨੇ ਵੱਡੀ ਹੋਣ ਕਾਰਨ ਉਸ ਨੂੰ ਉਮਰ ਦਾ ਲਾਭ ਮਿਲਿਆ ਹੈ।