NZ ਵਿੱਚ ਖੇਤਰੀ ਯਾਤਰੀ ਰੇਲ ਸੇਵਾਵਾਂ ਨੂੰ ਬਹਾਲ ਕਰਨ ਲਈ ਇੱਕ ਵਾਰ ਫਿਰ ਵੈਲਿੰਗਟਨ ਅਤੇ ਨੇੜੇ ਸੜਕ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਦੀਆਂ ਯਾਤਰਾ ਯੋਜਨਾਵਾਂ ਵਿੱਚ ਵਿਘਨ ਪਾਉਣ ਵਾਲੇ ਗਿਆਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸਵੇਰੇ ਸਮੂਹ ਦੇ ਮੈਂਬਰਾਂ ਨੇ ਜੱਜਫੋਰਡ, ਪੋਰੀਰੂਆ ਵਿਖੇ ਵੈਲਿੰਗਟਨ ਦੀ ਟਰਾਂਸਮਿਸ਼ਨ ਗਲੀ ‘ਤੇ ਸ਼ਹਿਰ ਵੱਲ ਜਾਣ ਵਾਲੀ ਆਵਾਜਾਈ ਨੂੰ ਰੋਕ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਵੈਨਾਂ ਨੇ ਆਵਾਜਾਈ ਨੂੰ ਰੋਕਿਆ ਸੀ। ਇੰਸਪੈਕਟਰ ਨਿਕ ਥੌਮ ਨੇ ਕਿਹਾ, “ਇਸ ਤਰ੍ਹਾਂ ਦੀਆਂ ਕਾਰਵਾਈਆਂ ਕਾਨੂੰਨੀ ਨਹੀਂ ਹਨ, ਅਤੇ ਪ੍ਰਦਰਸ਼ਨਕਾਰੀਆਂ ਅਤੇ ਹੋਰ ਵਾਹਨ ਚਾਲਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾਉਂਦੀਆਂ ਹਨ।” ਇਸ ਮਗਰੋਂ ਪੁਲਿਸ ਨੇ ਤੁਰੰਤ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦਿਆਂ ਸੜਕ ਨੂੰ ਖਾਲੀ ਕਰਵਾਇਆ।
ਸਮੂਹ ਨੇ ਪਿਛਲੇ ਹਫ਼ਤੇ ਵੈਲਿੰਗਟਨ ਦੀਆਂ ਸੜਕਾਂ ‘ਤੇ ਕਈ ਸਮਾਨ ਪ੍ਰਦਰਸ਼ਨ ਕੀਤੇ ਹਨ, ਇਹ ਦਾਅਵਾ ਕਰਦੇ ਹੋਏ ਕਿ ਯਾਤਰੀ ਰੇਲ ਸੇਵਾਵਾਂ ਨੂੰ ਸਾਲ-2000 ਦੇ ਪੱਧਰ ‘ਤੇ ਬਹਾਲ ਕਰਨਾ ਚਾਹੁੰਦੇ ਹਨ।