ਆਕਲੈਂਡ ਏਅਰਪੋਰਟ ‘ਤੇ ਅਕਸਰ ਹੀ ਵੱਖੋ-ਵੱਖਰੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ, ਕਦੇ ਇੱਥੇ ਖੁਸ਼ੀ ਵਾਲਾ ਮਾਹੌਲ ਹੁੰਦਾ ਹੈ ਤੇ ਕਦੇ ਗਮ ਵਾਲਾ। ਪਰ ਮੰਗਲਵਾਰ ਨੂੰ ਇੱਥੇ ਦੋ ਜ਼ਿੰਦਗੀਆਂ ਨੂੰ ਇੱਕ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ। ਦਰਅਸਲ ਏਅਰਪੋਰਟ ਪਹਿਲੀ ਵਾਰ ਕਿਸੇ ਨੇ ਪੀ.ਏ ਸਿਸਟਮ ਰਾਹੀਂ ਪ੍ਰਪੋਜ਼ ਕੀਤਾ ਹੈ ਤੇ ਇਹ ਸਭ ਇੱਕ ਭਾਰਤੀ ਜੋੜੇ ਲਈ ਹੋਇਆ ਹੈ। ਯਸ਼ਰਾਜ ਛਾਬੜਾ ਵੱਲੋਂ ਆਪਣੀ ਪ੍ਰੇਮਿਕਾ ਰਿਆ ਸ਼ੁਕਲਾ ਨੂੰ ਦਿੱਤੇ ਪ੍ਰਸਤਾਵ ਨੇ ਦੇਸ਼ ਭਰ ਦੇ ਦਿਲਾਂ ਨੂੰ ਮੋਹਿਆ ਹੈ, ਆਮ ਤੌਰ ‘ਤੇ ਸ਼ਰਮੀਲੇ ਨੌਜਵਾਨ ਯਸ਼ਰਾਜ ਛਾਬੜਾ ਨੇ ਆਪਣੇ ਪਿਆਰ ਦਾ ਬਹੁਤ ਹੀ ਜਨਤਕ ਰੂਪ ਵਿੱਚ ਐਲਾਨ ਕੀਤਾ ਹੈ।
ਯਸ਼ਰਾਜ ਨੇ ਆਪਣੀ ਪ੍ਰੇਮਿਕਾ ਨੂੰ ਆਕਲੈਂਡ ਏਅਰਪੋਟ ਦੇ PA ਸਿਸਟਮ ਰਾਹੀਂ ਉਸ ਨਾਲ ਵਿਆਹ ਕਰਵਾਉਣ ਦਾ ਪ੍ਰਪੋਜ਼ ਕੀਤਾ ਸੀ ਜਿਸ ਮਗਰੋਂ ਰਿਆ ਨੇ ਵਿਆਹ ਲਈ ਹਾਂ ਕਰ ਦਿੱਤੀ ਤੇ ਏਅਰਪੋਰਟ ‘ਤੇ ਇਸ ਦ੍ਰਿਸ਼ ਨੂੰ ਦੇਖ ਰਹੇ ਹਰ ਵਿਅਕਤੀ ਦਾ ਚਿਹਰਾ ਖਿੜ ਗਿਆ। ਹੁਣ ਦੋਨੋਂ ਜਣੇ ਇੰਡੀਆ ਜਾਕੇ ਵਿਆਹ ਕਰਨਗੇ ਅਤੇ ਉਸਤੋਂ ਬਾਅਦ ਦੋਨਾਂ ਦਾ ਆਕਲੈਂਡ ਵਿੱਚ ਹੀ ਰਹਿਣ ਦਾ ਵਿਚਾਰ ਹੈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਵੀ ਮੌਕੇ ;’ਤੇ ਹਾਜ਼ਿਰ ਸਨ।