ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ‘ਚ ਜਾਣ ਦੇ ਆਪਣੇ ਫੈਸਲੇ ‘ਤੇ ਪਹਿਲੀ ਵਾਰ ਚੁੱਪੀ ਤੋੜੀ ਹੈ। ਹਾਲ ਹੀ ‘ਚ ਡੈਕਸ ਸ਼ੈਫਰਡ ਦੇ ਪੋਡਕਾਸਟ ਸ਼ੋਅ ਆਰਮਚੇਅਰ ਐਕਸਪਰਟ ‘ਚ ਪ੍ਰਿਅੰਕਾ ਨੇ ਕਿਹਾ ਕਿ ਆਪਣੇ ਕਰੀਅਰ ਦੇ ਸਿਖਰ ‘ਤੇ ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਛੱਡਿਆ ਸੀ ਅਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਅਮਰੀਕਾ ਵਿੱਚ ਆਪਣੇ ਲਈ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਸੀ। ਪ੍ਰਿਅੰਕਾ ਨੇ ਕਿਹਾ ਕਿ ਉਸ ਨੂੰ ਬਾਲੀਵੁੱਡ ‘ਚ ਉਹ ਕੰਮ ਨਹੀਂ ਮਿਲ ਰਿਹਾ ਸੀ ਜੋ ਉਹ ਚਾਹੁੰਦੀ ਸੀ ਅਤੇ ਇੰਡਸਟਰੀ ਦੀ ਰਾਜਨੀਤੀ ਤੋਂ ਪਰੇਸ਼ਾਨ ਹੋ ਚੁੱਕੀ ਸੀ। ਪ੍ਰਿਅੰਕਾ ਨੇ ਕਿਹਾ ਕਿ ਬਾਲੀਵੁੱਡ ‘ਚ ਜੋ ਕੰਮ ਮਿਲ ਰਿਹਾ ਸੀ ਮੈ ਉਸ ਤੋਂ ਖੁਸ਼ ਨਹੀਂ ਸੀ।
ਪ੍ਰਿਅੰਕਾ ਨੇ ਕਿਹਾ ਕਿ- ਮੈਂ ਇੱਥੋਂ ਨਿਕਲਣ ਦਾ ਕੋਈ ਰਸਤਾ ਲੱਭ ਰਹੀ ਸੀ। ਮੈਨੂੰ ਇੰਡਸਟਰੀ ਵਿੱਚ ਇੱਕ ਕੋਨੇ ਵਿੱਚ ਧੱਕਿਆ ਜਾ ਰਿਹਾ ਸੀ। ਲੋਕ ਮੈਨੂੰ ਕਾਸਟ ਨਹੀਂ ਕਰ ਰਹੇ ਸਨ। ਮੈਨੂੰ ਲੋਕਾਂ ਨਾਲ ਸ਼ਿਕਾਇਤਾਂ ਸਨ। ਮੈਂ ਇਸ ਤਰ੍ਹਾਂ ਦੀਆਂ ਖੇਡਾਂ ਖੇਡਣ ਵਿੱਚ ਚੰਗੀ ਨਹੀਂ ਹਾਂ। ਮੈਂ ਰਾਜਨੀਤੀ ਤੋਂ ਥੱਕ ਗਈ ਸੀ ਅਤੇ ਮੈਨੂੰ ਬ੍ਰੇਕ ਦੀ ਲੋੜ ਸੀ। ਪ੍ਰਿਅੰਕਾ ਨੇ ਕਿਹਾ- ਸੰਗੀਤ ਦੇ ਕਾਰਨ ਮੈਨੂੰ ਦੁਨੀਆ ਦੇ ਦੂਜੇ ਹਿੱਸੇ ਨੂੰ ਦੇਖਣ ਦਾ ਮੌਕਾ ਮਿਲਿਆ। ਮੈਂ ਕਦੇ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਲਈ ਤਰਸੀ ਨਹੀਂ ਸੀ ਜਿਸ ਤਰ੍ਹਾਂ ਦੀਆਂ ਫਿਲਮਾਂ ਮੈਨੂੰ ਬਾਲੀਵੁੱਡ ਵਿੱਚ ਮਿਲ ਰਹੀਆਂ ਸਨ। ਮੈਂ ਉਦੋਂ ਤੱਕ ਇੰਡਸਟਰੀ ‘ਚ ਕਾਫੀ ਕੰਮ ਕਰ ਚੁੱਕੀ ਸੀ। ਹੁਣ ਮੈਨੂੰ ਮਹਿਸੂਸ ਨਹੀਂ ਹੋਇਆ ਕਿ ਮੈਂ ਅੱਗੇ ਕਰਨਾ ਚਾਹੁੰਦੀ ਹਾਂ, ਇਸ ਲਈ ਜਦੋਂ ਸੰਗੀਤ ਦੀ ਪੇਸ਼ਕਸ਼ ਆਈ ਤਾਂ ਮੈਂ ਕਿਹਾ – ਨਰਕ ਵਿੱਚ ਜਾਓ, ਮੈਂ ਤਾਂ ਚੱਲੀ ਅਮਰੀਕਾ।