ਸ਼ੁੱਕਰਵਾਰ ਨੂੰ ਵਾਈਕਾਟੋ ਹਸਪਤਾਲ ਤੋਂ ਇੱਕ ਕੈਦੀ ਫਰਾਰ ਹੋ ਗਿਆ ਸੀ, ਪਰ ਹੁਣ ਪੁਲਿਸ ਨੇ ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਹੈ। ਕੈਦੀ ਹਸਪਤਾਲ ਵਿੱਚ ਇੱਕ ਆਫਸਾਈਟ ਮਾਹਿਰ ਡਾਕਟਰੀ ਮੁਲਾਕਾਤ ਦੌਰਾਨ ਭੱਜਣ ‘ਚ ਕਾਮਯਾਬ ਹੋ ਗਿਆ ਸੀ। ਪੁਲਿਸ ਨੂੰ ਦੁਪਹਿਰ 12.30 ਵਜੇ ਦੇ ਕਰੀਬ ਘਟਨਾ ਬਾਰੇ ਤੁਰੰਤ ਸੂਚਿਤ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੈਦੀ ਦੀ ਭਾਲ ਸ਼ੁਰੂ ਕੀਤੀ ਗਈ ਸੀ। ਸਪਰਿੰਗ ਹਿੱਲ ਕਰੈਕਸ਼ਨਜ਼ ਫੈਸਿਲਿਟੀ ਦੇ ਜਨਰਲ ਮੈਨੇਜਰ ਸਕਾਟ ਵਾਕਰ ਨੇ ਕਿਹਾ, “ਘਟਨਾ ਦੇ ਹਾਲਾਤਾਂ ਦੀ ਪੂਰੀ ਸੰਚਾਲਨ ਸਮੀਖਿਆ ਕੀਤੀ ਜਾਵੇਗੀ।”